Day: ਫਰਵਰੀ 27, 2019

ਮਹਿੰਦਰ ਸਿੰਘ | ਮੋਚੀ | ਆਨੰਦਪੁਰ

ਇਹ ਜੁੱਤੀਆਂ ਬਣਾਉਣ ਦਾ ਕੰਮ ਮੈਂ ੧੯੫੫ ਵਿੱਚ ਸ਼ੁਰੂ ਕੀਤਾ ਸੀ। ਮੈਂ ਉਦੋਂ ਵੀਹ ਸਾਲਾਂ ਦਾ ਸੀ। ਮੇਰੇ ਪਿਤਾ ਕਿਸਾਨ ਸਨ। ਮੈਂ ਸੰਨ ੫੪ ਵਿੱਚ ਦਸਵੀਂ ਪਾਸ ਕੀਤੀ ਸੀ ਜੋ ਉਹਨਾਂ ਸਮਿਆਂ ਵਿੱਚ ਇੱਕ ਖਾਸ ਗੱਲ ਸੀ। ਮੈਨੂੰ ਪਟਵਾਰੀ ਦੀ ਨੌਕਰੀ ਮਿਲ ਰਹੀ ਸੀ ਪਰ ਮੈਂ ਕੀਤੀ ਨਹੀਂ ਕਿਉਂਕਿ ਮੈਂ ਨੇੜੇ ਦੇ ਪਿੰਡ ਕਿਸੇ ਪਟਵਾਰੀ ਨੂੰ ਧੋਖਾਧੜੀ ਕਰਨ ਕਰਕੇ ਕੁੱਟ ਖਾਂਦੇ ਅਤੇ ਜਾਨੋਂ ਮਰਦੇ ਦੇਖਿਆ ਸੀ।
Read More

ਹਰਵਿੰਦਰ ਸਿੰਘ | ਸਿਲਾਈ ਮਸ਼ੀਨ ਮਕੈਨਿਕ | ਅਨੰਦਪੁਰ

ਅਨੰਦਪੁਰ ਰਵਾਇਤੀ ਪੰਜਾਬੀ ਜੁੱਤੀ ਲਈ ਜਾਣਿਆ ਜਾਂਦਾ ਸੀ ਪਰ ਹੁਣ ਇੱਥੇ ਕੋਈ ਕਾਰੀਗਰ ਨਹੀਂ ਹੈ। ਅਜਿਹਾ ਇੱਕ ਕਾਰੀਗਰ ਦੌਲਤ ਸਿੰਘ ਸੀ ਜੋ ਸਾਰੇ ਪੰਜਾਬ ਵਿੱਚ ਜਾਣਿਆ ਜਾਂਦਾ ਸੀ। ਅਜਿਹੇ ਸਾਰੇ ਲੋਕ ਹੁਣ ਮਰ ਚੁੱਕੇ ਹਨ ਅਤੇ ਉਹਨਾਂ ਦੇ ਜਵਾਕ ਕਾਲਜਾਂ ਵਿੱਚ ਪੜ੍ਹਨ ਤੋਂ ਬਾਅਦ ਨਵੀਆਂ ਨੌਕਰੀਆਂ ਕਰ ਰਹੇ ਹਨ।
Read More

ਈਸ਼ਵਰ ਦਾਸ | ਘੜੀਸਾਜ਼ | ਪਟਿਆਲਾ

Ishwar
ਮੈਂ ਇਹ ਕੰਮ 50 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਮੇਰੇ ਘਰਦੇ ਕੁਝ ਦਸਤਕਾਰੀ ਦਾ ਕੰਮ ਕਰਦੇ ਸੀ ਪਰ ਵਪਾਰ ਕੁਝ ਖਾਸ ਨਹੀਂ ਸੀ ਤੇ ਕੰਮ ਮਸਾਂ ਹੀ ਤੁਰਦਾ ਸੀ। ਉਹਨਾਂ ਨੇ ਮੈਨੂੰ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਅਤੇ ਪੜ੍ਹਦੇ ਹੋਏ ਹੀ ਘੜੀਸਾਜ਼ੀ ਵਿੱਚ ਮੇਰੀ ਦਿਲਚਸਪੀ ਹੋਈ। ਮੈਂ ਇੱਥੇ ਪਟਿਆਲਾ ਵਿੱਚ ਹੀ ਵਰਮਾ ਵੌਚ ਕੰਪਨੀ ਵਿਖੇ ਇਹ ਕੰਮ ਸਿੱਖਿਆ ਅਤੇ ਫਿਰ ਆਪਣੀ ਦੁਕਾਨ ਕਰ ਲਈ। ਪਹਿਲਾਂ ਬਹੁਤ ਕੰਮ ਹੁੰਦਾ ਸੀ।
Read More

ਜਸਵੰਤ ਸਿੰਘ ਵਧਾਵਨ | ਠਠੇਰਾ | ਨਾਭਾ

ਇਹ ਸ਼ਹਿਰ 200 ਸਾਲ ਪੁਰਾਣਾ ਹੈ ਅਤੇ ਓਨੀ ਹੀ ਪੁਰਾਣੀ ਇਹ ਦੁਕਾਨ ਹੈ। ਜਦੋਂ ਮਹਾਰਾਜਾ ਨਾਭਾ ਨੇ ਇਹ ਸ਼ਹਿਰ ਵਸਾਇਆ ਤਾਂ ਉਸਨੂੰ ਠਠੇਰਿਆਂ ਦੀ ਲੋੜ ਸੀ ਤਾਂ ਉਸਨੇ ਸਾਨੂੰ ਨੇੜਲੇ ਪਿੰਡ, ਰਾਜਗੜ੍ਹ ਵਜੀਦਪੁਰ ਤੋਂ ਇੱਥੇ ਆਕੇ ਵਸਣ ਲਈ ਕਿਹਾ। ਇਸ ਗਲੀ ਨੂੰ ‘ਮਹਾਰਾਜਾ ਠਠੇਰਾ ਬਾਜ਼ਾਰ’ ਕਿਹਾ ਜਾਂਦਾ ਹੈ। ਹੁਣ ਬਾਕੀ ਸਾਰੇ ਪਰਿਵਾਰ ਇਹ ਕਿੱਤਾ ਛੱਡ ਚੁਕੇ ਹਨ ਅਤੇ ਬੱਸ ਅਸੀਂ ਹੀ ਹਾਂ ਜੋ ਹਾਲੇ ਵੀ ਇਹ ਕੰਮ ਕਰ ਰਹੇ ਹਾਂ। ਹੁਣ ਕੋਈ ਕੰਮ ਨਹੀਂ ਹੈ।
Read More

ਸ਼ੀਲਾ, ਬੀਰੋ ਅਤੇ ਨਿਰਮਲਾ | ਰਜਾਈਆਂ ਨੂੰ ਨਗੰਦੇ ਲਾਉਣ ਵਾਲੀਆਂ | ਡੱਡੂਮਾਜਰਾ।

ਮੇਰਾ ਜਨਮ ਜੀਂਦ, ਹਰਿਆਣਾ ਵਿੱਚ ਹੋਇਆ ਸੀ। 40 ਸਾਲ ਪਹਿਲਾਂ ਜਦੋਂ ਮੈਂ ਦੋ-ਤਿੰਨ ਸਾਲਾਂ ਦੀ ਸੀ ਤਾਂ ਮੇਰੇ ਮਾਂ ਬਾਪ ਚੰਡੀਗ੍ਹੜ ਆ ਗਏ ਸਨ। ਜੀਂਦ ਵਿੱਚ ਉਹ ਖੇਤ ਮਜਦੂਰ ਸਨ ਪਰ ਚੰਡੀਗੜ੍ਹ ਆਕੇ ਉਹਨਾ ਨੇ ਰਜਾਈਆਂ ਨਗੰਦਣੀਆਂ ਸਿੱਖੀਆਂ ਸਨ। ਮੈਂ ਆਪਣੇ ਮਾਂ-ਬਾਪ ਤੋਂ ਹੀ ਇਹ ਕੰਮ ਸਿੱਖਿਆ ਹੈ ਅਤੇ ਉਹਨਾ ਨਾਲ ਕੰਮ ਵੀ ਕਰਦੀ ਸੀ। ਜਦੋਂ ਮੈਂ ਵੱਡੀ ਹੋਈ ਤਾਂ ਉਹਨਾ ਨੇ ਮੇਰਾ ਵਿਆਹ ਜੀਂਦ ਵਿੱਚ ਰਹਿੰਦੇ ਮੁੰਡੇ ਨਾਲ ਕਰ ਦਿੱਤਾ ਸੀ, ਉਥੇ ਖੇਤ ਮਜਦੂਰੀ ਤੋਂ ਬਿਨਾ ਕੋਈ ਕੰਮ ਨਹੀਂ ਸੀ।
Read More