Day: ਫਰਵਰੀ 27, 2019

ਮਲਕੀਤ ਕੁਮਾਰ | ਲੁਹਾਰ | ਰਾਹੋਂ

ਵੇਖਣ ਨੂੰ ਸੌਖਾ ਲਗਦੈ ਪਰ ਇੱਕ ਦਾਤੀ ਬਣਾਉਣ ਲਈ ਬਹੁਤ ਸਾਰਾ ਟਾਈਮ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਪੁਰਾਣੀ ਰੇਤੀ ਨੂੰ ਪੂਰੇ ਜ਼ੋਰ ਨਾਲ ਕੁੱਟ ਕੁੱਟ ਕੇ ਸਿੱਧਾ ਕੀਤਾ ਜਾਂਦਾ ਹੈ। ਫਿਰ ਲੋਹੇ ਦੇ ਵਿੱਚ ਸਟੀਲ ਦੇ ਟੋਟੇ ਨੂੰ ਜੋੜਨਾ ਪੈਂਦਾ ਹੈ ਅਤੇ ਇਸਦੀ ਵੀ ਸਲਾਖ਼ ਆਉਂਦੀ ਹੈ। ਲੋਹੇ ਨੂੰ ਪੂਰਾ ਗਰਮ ਕਰਕੇ ਹੀ ਕੰਮ ਹੁੰਦਾ ਹੈ। ਮੈਂ ਕੁਅੰਟਲ ਰੇਤੀ ਖ਼ਰੀਦਦਾਂ ਡੀਲਰ ਕੋਲੋਂ ਤੇ ਫਿਰ ਉਹਦੇ ਉੱਤੇ ਕੰਮ ਕਰਦਾਂ।
Read More

ਮਹੁੰਮਦ ਸਦੀਕ | ਚਿਮਟੇ ਬਣਾਉਣ ਵਾਲਾ | ਮਲੇਰਕੋਟਲਾ

ਅਸੀਂ ਤਾਂ ਬਾਈ ਜੀ ਚਿਮਟੇ ਬਣਾਉਣੇ ਆਂ। 40 ਸਾਲ ਹੋਗੇ, ਬਚਪਨ ਤੋਂ ਸਮਝਲਾ ਇਹੀ ਕੰਮ ਕਰਦੇ ਆਂ। ਪਹਿਲਾਂ ਪਿਤਾ ਜੀ ਸਾਡੇ ਪੰਡਿਆਰੀ ਕਰਦੇ ਤੇ, ਅਸੀਂ ਵੀ ਮਜ਼ਦੂਰੀ ਕਰਦੇ ਆਏ। ਹੁਣ ਜਦ ਮਜ਼ਦੂਰੀਆਂ ਘੱਟਗੀਆਂ, ਫੇਰ ਆਹ ਚਿਮਟੇ ਬਣਾਉਣ ਲੱਗ ਪਏ। ਹੁਣ ਇਹ ਵੀ ਕੰਮ ਛੱਡਣ ਨੂੰ ਫਿਰਦੇ ਆਂ, ਹੁਣ ਕੋੇਈ ਰਿਕਸ਼ਾ ਰੇਹੜਾ ਚਲਾਵਾਂਗੇ। ਹੈਨੀ ਕੰਮ ਕੋੇਈ। ਬੱਸ ਐਨਾ ਬਈ ਰੋਟੀ ਪਾਣੀ ਚੱਲੀ ਜਾਂਦਾ, ਜਿੱਡੀ ਕੁ ਮੇਰੀ ਫੈਮਲੀ ਆ, ਓਡਾ ਕੁ ਮੇਰਾ ਕੰਮ ਆ।
Read More

ਲਖਵਿੰਦਰ | ਮੋਚੀ | ਰਾਹੋਂ

ਪਹਿਲਾਂ ਮੇਰੇ ਡੈਡੀ ਬਹਿੰਦੇ ਸੀ ਇੱਥੇ। ਹੁਣ ਤਾਂ ਸਾਨੂੰ ਵੀ ਵੀਹ ਸਾਲ ਹੋ ਚੱਲੇ ਆ ਕੰਮ ਕਰਦਿਆਂ ਨੂੰ। ਡੈਡੀ ਦੀ ਡੈੱਥ ਹੋ ਗਈ ਜਦੋਂ ਅਸੀਂ 8 ਵੀਂ ‘ਚ ਪੜ੍ਹਦੇ ਸੀ। ਆਉਂਦਾ ਜਾਂਦਾ ਤਾਂ ਹੈਨੀ ਸੀ ਕੁਝ, ਬੱਸ ਓਦਾਂ ਈ ਸੰਦ ਸਾਜ ਲੈ ਕੇ ਬਹਿ ਗਏ, ਕਦੇ ਸਿੱਖਿਆ ਈ ਨਹੀਂ ਸੀ ਕੰਮ ਪਹਿਲਾਂ, ਕਰਦੇ ਕਰਦੇ ਆਪੇ ਸਿੱਖ ਗਏ ਫੇਰ। ਪਿਓ ਤਾਂ ਸਾਡਾ ਏਸ ਕੰਮ ਤੇ ਬੈਠਣ ਈ ਨਹੀਂ ਸੀ ਦਿੰਦਾ , ਉਹ ਤਾਂ ਕਹਿੰਦਾ ਸੀ ਘਰ ਜਾਓ ਤੇ ਪੜ੍ਹੋ। ਉਹਨੂੰ ਤਾਂ ਸਗੋਂ ਸਾਡੀਆਂ ਮੈਡਮਾਂ ਆ ਕੇ ਕਹਿੰਦੀਆਂ ਸੀ ਕਿ ਮੁੰਡਾ ਪੜ੍ਹਾਈ ‘ਚ ਵਧੀਆ, ਇਹਨੂੰ ਅੱਗੇ ਪੜ੍ਹਾਇਓ। ਪਰ ਉਹਨਾਂ ਨੂੰ ਸ਼ਾਮ ਨੂੰ ਜ਼ਿਆਦਾ ਦਾਰੂ ਪੀਣ ਦੀ ਆਦਤ ਸੀ।
Read More

ਮਨਜੀਤ ਸਿੰਘ | ਕਲਾਕਾਰ, ਇਲੈਕਟ੍ਰੀਸ਼ੀਅਨ | ਆਦਮਪੁਰ

ਮੇਰੇ ਦਾਦਾ ਜੀ ਅੰਗਰੇਜ਼ਾਂ ਵੇਲੇ ਠੇਕੇਦਾਰ ਸਨ। ਉਹ ਲੱਕੜ ਅਤੇ ਸੀਮੈਂਟ ਦੇ ਕੰਮ ਦੇ ਮਾਹਰ ਸੀ। ਉਹਨਾਂ ਦਾ ਕੰਮ ਦੇਖ ਕੇ 1933 ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਵੈਸਟਰਨ ਵਾਚ ਕੰਪਨੀ ਦੀ ਜੇਬ ਘੜੀ ਵੀ ਤੋਹਫੇ ਵਜੋਂ ਦਿੱਤੀ। 1970-73 ਦੇ ਅਾਸ ਪਾਸ ਦਾਦਾ ਜੀ ਨੇ ਉਹ ਘੜੀ ਮੈਂਨੂੰ ਦੇ ਦਿੱਤੀ। ਉਹ ਅੱਜ ਵੀ ਮੇਰੇ ਕੋਲ ਹੈ ‘ਤੇ ਬਿਲਕੁਲ ਠੀਕ ਕੰਮ ਕਰਦੀ ਹੈ। ਉਹਨਾਂ ਨੇ ਅਾਸਾਮ ਵੱਲ ਕਈ ਪੁਲ ਵੀ ਬਣਵਾਏ। ਮੇਰੇ ਪਿਤਾ ਜੀ ਨੇ ਪੂਨੇ ਵਿਚ ਜੈਨਰਲ ਇਲੈਕਟ੍ਰਿਕ ਨਾਂ ਦੀ ਕੰਪਨੀ ‘ਚ ਕੰਮ ਕੀਤਾ, ਓਥੇ ਉਹ ਕਾਰਪੇਂਟਰ ਸਨ। ਮੈਂ ਵੀ ਅਾਪਣੇ ਪਹਿਲੇ 10 ਸਾਲ ਪੂਨੇ ਹੀ ਗੁਜ਼ਾਰੇ। ਮੈਂ 12ਵੀਂ ਤੱਕ ਪੜਾਈ ਕੀਤੀ, ਫੇਰ ਮੈਂ ਵੀ ਕਾਰਪੈਂਟਰ ਦੇ ਤੌਰ ਤੇ ਮਸਕਟ ਚਲਾ ਗਿਅਾ।
Read More