ਦਿਨ: ਫਰਵਰੀ 4, 2020

ਬਲਦੇਵ ਸਿੰਘ | ਆਜੜੀ | ਤੋਲਾਵਲ

ਇਹ ਕੰਮ 'ਚ ਪਏ ਨੂੰ ਮੈਨੂੰ 25 ਸਾਲ ਤੋਂ ਜ਼ਿਆਦਾ ਹੋ ਗਏ। ਜਦੋਂ ਮੈਂ ਇਹ ਕੰਮ ਤੋਰਿਆ, ਮੈਂ ਤੋਗੇਵਾਲ ਤੋਂ ਦੋ ਬੱਕਰੀਆਂ ਲਿਆਂਦੀਆਂ। ਇਕ ਗਿਆਰਾਂ ਸੌ ਦੀ ਇਕ ਨੌਂ ਸੌ ਦੀ। ਜਦੋਂ ਕੰਮ ਵੱਧ ਗਿਆ ਫਿਰ ਮੈਂ ਭੇਡਾਂ ਵੀ ਲੈ ਲਈਆਂ। ਹੌਲੀ-ਹੌਲੀ ਪਸ਼ੂ ਸਤਾਰਾਂ ਤੋਂ ਪੰਜਤਾਲੀ ਹੋ ਗਏ। ਪੰਤਾਲੀ ਪਸ਼ੂਆਂ ਚੋਂ ਕਾਰੋਬਾਰ ਮੇਰਾ ਵੱਧਦਾ ਤੁਰਿਆ ਗਿਆ। ਜਦੋਂ ਕਾਰੋਬਾਰ ਵੱਧ ਗਿਆ ਮੈਂ ਭੇਡਾਂ ਵੇਚ ਕੇ ਥੌਂ ਲੈ ਲਿਆ।
Read More