Author: Gurdeep Singh

ਦਿਆਲ ਸਿੰਘ | ਮੋਚੀ | ਪੰਜੋਲਾ

ਮਾਰ੍ਹਾ ਨਾਉਂ ਦਿਆਲ ਸਿੰਘ ਐ। ਮ੍ਹਾਰੀ ਉਮਰ 74 ਸਾਲ ਕੇ ਗੈਲ ਮਾਂ ਹੋਊ। ਹਮੇਂ 25-26 ਸਾਲਾਂ ਤੇ ਮੋਚੀ ਕਾ ਕੰਮ ਕਰਾਂ, ਓਦੂੰ ਪਹਿਲਾਂ ਜੱਟਾਂ ਨਾਲ ਸੀਰ ਵੀ ਕਰਿਆ ਫਿਰ ਦਿਹਾੜੀ ਜੋਤਾ ਵੀ ਕਰਿਆ। ਜਦ ਦਿਹਾੜੀ ਜੋਤੇ ਦਾ ਕੰਮ ਛੱਡਿਆ ਤਾਂ ਯੋ ਕੰਮ ਮੈਂ ਬਲਬੇੜੇ ਤੋਂ ਸਿੱਖ ਲਿਆ ਤਾ।
Read More

ਨੀਲਮ | ਕੁਲਚਾ ਬਣਾਉਣ ਵਾਲੀ | ਮਨੀਮਾਜਰਾ

ਦਸਾਂ ਮਿੰਟਾਂ ਵਿਚ ਦਸ ਫੁਲਕੇ ਬਣਾ ਦਿੰਦੀ ਆਂ ਮੈ, ਇਕ ਮਿੰਟ ਦਾ ਇਕ ਫੁਲਕਾ। ਪਰੌਂਠੇ ਰਾਤ ਦੇ 11 ਵਜੇ ਤੱਕ ਚਲਦੇ ਰਹਿੰਦੇ ਨੇ। 'ਜ਼ੋਮੈਟੋ' ਕੰਪਨੀ ਨਾਲ਼ ਜੋੜਿਆ ਹੋਇਆ ਹੁਣ ਮੈਂ ਕੰਮ ਨੂੰ, ਉਹ ਰਾਤ ਨੂੰ ਪਰੌਂਠੇ ਮੰਗ ਲੈਂਦੇ ਆ 11 ਵਜੇ ਵੀ।
Read More

ਰਾਮ ਚੰਦ | ਮੋਚੀ | ਮੋਗਾ

ਇਹ ਇੱਕ 92 ਸਾਲਾ ਮੋਚੀ ਹੈ ਜੋ ਘਰ ਤੋਂ ਕੰਮ ਕਰਦਾ ਹੈ। ਇਸਦਾ ਪਰਿਵਾਰ 70ਵਿਆਂ ਤੋਂ ਰਾਜਸਥਨ ਤੋਂ ਇੱਥੇ ਆਇਆ ਅਤੇ ਇੱਥੇ ਉਹਨਾਂ ਨੇ ਸੜਕ ਕਿਨਾਰੇ ਆਪਣੀ ਦੁਕਾਨ ਬਣਾ ਲਈ ਸੀ।
Read More

ਅਬਦੁਲ ਮਜੀਦ | ਘੁਮਿਆਰ | ਮਨੀਮਾਜਰਾ

ਮੇਰਾ ਜਨਮ ਪਟਿਆਲਾ ਦੇ ਨਜ਼ਦੀਕ ਹੋਇਆ। 1947 ਅਤੇ ਉਸਤੋਂ ਪਹਿਲੇ ਹੱਲਿਆਂ ਦੌਰਾਨ ਮੈਂ ਆਪਣਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਗਵਾ ਲਏ। ਮੈਨੂੰ ਬਚਾਉਣ ਵਾਲੀ ਮੇਰੀ ਭੈਣ ਸੀ, ਉਸਨੇ ਮੇਰਾ ਖ਼ਿਆਲ ਰੱਖਿਆ, ਮੇਰੇ ਰਹਿਣ ਦਾ ਬੰਦੋਬਸਤ ਕੀਤਾ ਤੇ ਏਥੇ ਮਨੀਮਾਜਰੇ ਘਰ ਲੈ ਕੇ ਦਿੱਤਾ।
Read More

ਮੁਹੰਮਦ ਰਸ਼ੀਦ | ਜਾਲ ਬਣਾਉਣ ਵਾਲਾ | ਹਰੀਕੇ

ਮੂਲ ਰੂਪ ਵਿੱਚ ਸਾਡਾ ਪਿਛੋਕੜ ਬਿਜਨੌਰ, ਉੱਤਰ ਪ੍ਰਦੇਸ਼ ਤੋਂ ਹੈ। ਮੇਰੇ ਦਾਦਾ ਜੀ ਆਪਣੇ ਮਸ਼ਵਾਰੇ ਸਾਥੀਆਂ ਨਾਲ ਇਕ ਕਾਨਟਰੈਕਟ ਅਧੀਨ ਕੰਮ ਕਰਨ ਲਈ ੫੦ ਸਾਲ ਪਹਿਲਾਂ ਹਰੀਕੇ ਆਏ ਸਨ। ਕਾਨਟਰੈਕਟ ਖਤਮ ਹੋਣ ਤੋਂ ਬਾਅਦ ਉਹਨਾ ਦੇ ਸਾਥੀ ਵਾਪਸ ਮੁੜ ਗਏ, ਪਰ ਮੇਰੇ ਦਾਦਾ ਜੀ ਇਥੇ ਹੀ ਵਸ ਗਏ ਸਨ। ਸ਼ੁਰੂਆਤੀ ਦਿਨਾ ਵਿੱਚ ਉਹ ਇੱਧਰ ਓਧਰ ਕੁਝ ਦਿਹਾੜੀਆਂ ਕਰਦੇ ਰਹੇ।
Read More