Author: Gurdeep Singh

ਰਣਜੀਤ ਸਿੰਘ | ਲੁਹਾਰ | ਦਊਂ

ਮਸ਼ੀਨਾ ਕਦੇ ਬੰਦੇ ਦਾ ਥਾਂ ਨਹੀਂ ਲੈ ਸਕਦੀਆਂ। ਇਹ ਸਭ ਮੁਰੰਮਤ ਦਾ ਕੰਮ ਤੇ ਹੱਥੀਂ ਔਜਾਰਾਂ ਨਾਲ ਦਿੱਤੀਆਂ ਆਖਰੀ ਛੋਹਾਂ ਦੀ ਰੀਸ ਮਸ਼ੀਨ ਨਹੀਂ ਕਰ ਸਕਦੀ। ਪੈਂਤੀ ਸਾਲਾਂ ਤੋਂ ਮੈਂ ਇਸ ਕਿੱਤੇ ਵਿੱਚ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਾਂਗਾ।
Read More

ਸੁਨੀਲ ਕੁਮਾਰ । ਠਠੇਰਾ । ਲਹਿਰਾਗਾਗਾ

ਮੈਂ (ਸੁਨੀਲ ਕੁਮਾਰ) ਤੁਹਾਨੂੰ ਇੱਕ ਪਿੱਤਲ ਦਾ ਪੱਤਰਾ ਦਿਖਾਉਂਦਾ ਹਾਂ ਜਿਹੜਾ ਪਟਿਆਲੇ ਤੋਂ ਇੱਕ ਗਾਹਕ ਨੇ ਬਣਾਉਣ ਲਈ ਕਿਹਾ ਸੀ। ਮੈਨੂੰ ਪੱਕਾ ਪਤਾ ਜੇ ਉਹ ਇਹ ਕਿਸੇ ਫੈਂਸੀ ਸਟੋਰ ਤੋਂ ਖ਼ਰੀਦਣ ਦੀ ਕੋਸ਼ਿਸ਼ ਕਰਦੀ ਤਾਂ ਏਥੋਂ ਨਾਲੋਂ ਚੌਗੁਣੇ ਮੁੱਲ ਉੱਤੇ ਮਿਲਣਾ ਸੀ।
Read More

ਭੂਰਾ ਸਿੰਘ | ਦਰਜ਼ੀ | ਵੱਡਾ ਜਵਾਹਰਵਾਲਾ

ਮੇਰੇ ਸੋਲਾਂ ਸਾਲ ਦਾ ਹੋਣ ਤੱਕ ਮੇਰੇ ਮਾਪੇ ਖੇਤ ਮਜ਼ਦੂਰੀ ਕਰਦੇ ਸੀ। ਫਿਰ ਉਹਨਾਂ ਨੇ ਠੇਕੇ ਤੇ ਜ਼ਮੀਨ ਲੈਕੇ ਖ਼ੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਰ ਸਾਲ ਅਸੀਂ 2-3 ਕਿੱਲੇ ਠੇਕੇ ਉੱਤੇ ਲੈ ਲੈਕੇ, ਮੌਸਮੀਂ ਫ਼ਸਲਾਂ ਦੇ ਨਾਲ ਡੰਗਰਾਂ ਲਈ ਚਾਰਾ ਉਗਾਉਣ ਲੱਗੇ। ਇੱਕ ਆਮ ਮਜ਼ਦੂਰ ਹੁੰਦੇ ਹੋਏ ਵੀ ਮੇਰੇ ਪਿਉ ਨੇ ਸਾਡੀ ਪੜ੍ਹਾਈ ਲਿਖਾਈ ਦਾ ਖ਼ਾਸ ਧਿਆਨ ਰੱਖਿਆ|
Read More