https://www.kirrt.org/pa/stories ਵਾਰਤਾਵਾਂ 2019-05-12 10:36:28 Gurdeep Singh Blog post

ਵਾਰਤਾ

|

ਰਾਮ ਚੰਦ | ਮੋਚੀ | ਮੋਗਾ

ਇਹ ਇੱਕ 92 ਸਾਲਾ ਮੋਚੀ ਹੈ ਜੋ ਘਰ ਤੋਂ ਕੰਮ ਕਰਦਾ ਹੈ। ਇਸਦਾ ਪਰਿਵਾਰ 70ਵਿਆਂ ਤੋਂ ਰਾਜਸਥਨ ਤੋਂ ਇੱਥੇ ਆਇਆ ਅਤੇ ਇੱਥੇ ਉਹਨਾਂ ਨੇ ਸੜਕ ਕਿਨਾਰੇ ਆਪਣੀ ਦੁਕਾਨ ਬਣਾ ਲਈ ਸੀ।

ਹੋਰ ਪੜ੍ਹੋ »

ਅਬਦੁਲ ਮਜੀਦ | ਘੁਮਿਆਰ | ਮਨੀਮਾਜਰਾ

ਮੇਰਾ ਜਨਮ ਪਟਿਆਲਾ ਦੇ ਨਜ਼ਦੀਕ ਹੋਇਆ। 1947 ਅਤੇ ਉਸਤੋਂ ਪਹਿਲੇ ਹੱਲਿਆਂ ਦੌਰਾਨ ਮੈਂ ਆਪਣਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਗਵਾ ਲਏ। ਮੈਨੂੰ ਬਚਾਉਣ ਵਾਲੀ ਮੇਰੀ ਭੈਣ ਸੀ, ਉਸਨੇ ਮੇਰਾ ਖ਼ਿਆਲ ਰੱਖਿਆ, ਮੇਰੇ ਰਹਿਣ ਦਾ ਬੰਦੋਬਸਤ ਕੀਤਾ ਤੇ ਏਥੇ ਮਨੀਮਾਜਰੇ ਘਰ ਲੈ ਕੇ ਦਿੱਤਾ।

ਹੋਰ ਪੜ੍ਹੋ »

ਮੁਹੰਮਦ ਰਸ਼ੀਦ | ਜਾਲ ਬਣਾਉਣ ਵਾਲਾ | ਹਰੀਕੇ

ਮੂਲ ਰੂਪ ਵਿੱਚ ਸਾਡਾ ਪਿਛੋਕੜ ਬਿਜਨੌਰ, ਉੱਤਰ ਪ੍ਰਦੇਸ਼ ਤੋਂ ਹੈ। ਮੇਰੇ ਦਾਦਾ ਜੀ ਆਪਣੇ ਮਸ਼ਵਾਰੇ ਸਾਥੀਆਂ ਨਾਲ ਇਕ ਕਾਨਟਰੈਕਟ ਅਧੀਨ ਕੰਮ ਕਰਨ ਲਈ ੫੦ ਸਾਲ ਪਹਿਲਾਂ ਹਰੀਕੇ ਆਏ ਸਨ। ਕਾਨਟਰੈਕਟ ਖਤਮ ਹੋਣ ਤੋਂ ਬਾਅਦ ਉਹਨਾ ਦੇ ਸਾਥੀ ਵਾਪਸ ਮੁੜ ਗਏ, ਪਰ ਮੇਰੇ ਦਾਦਾ ਜੀ ਇਥੇ ਹੀ ਵਸ ਗਏ ਸਨ। ਸ਼ੁਰੂਆਤੀ ਦਿਨਾ ਵਿੱਚ ਉਹ ਇੱਧਰ ਓਧਰ ਕੁਝ ਦਿਹਾੜੀਆਂ ਕਰਦੇ ਰਹੇ।

ਹੋਰ ਪੜ੍ਹੋ »

ਲਖਬੀਰ ਸਿੰਘ ਸੋਨੂੰ | ਫਿਲਮ ਪਰੋਜੈਕਟਰ ਚਲਾਉਣ ਵਾਲਾ | ਕ੍ਰਿਸ਼ਨਾ ਥਿਏਟਰ | ਅੰਮ੍ਰਿਤਸਰ।

ਮੇਰਾ ਭਾਈ ਮੁਕਤਸਰ ਦੇ ਸਿਨੇਮਾਘਰ ਵਿੱਚ ਕੰਮ ਕਰਦਾ ਹੁੰਦਾ ਸੀ। ਉਹ ਸਮੇਂ ਰੀਲ ਦੇ ਸਨ ਅਤੇ ਭਰਾ ਚੰਗੇ ਪੈਸੇ ਕਮਾ ਲੈਂਦਾ ਸੀ। ਉਸਨੇ ਮੈਨੂੰ ਨਾਲ ਕੰਮ ਕਰਨ ਲਈ ਪੁੱਛਿਆ ਤਾਂ ਮੈਂ ਆਪਣਾ ਸਮਾਨ ਲੈਕੇ ਉਸਦੇ ਨਾਲ ਰਹਿਣ ਚਲਿਆ ਗਿਆ। ਓਥੋਂ ਮੈਂ ਅੰਮ੍ਰਿਤਸਰ ਆ ਗਿਆ, ਕ੍ਰਿਸ਼ਨਾ ਥਿਏਟਰ ਉਹਨਾ ਸਮਿਆਂ ਦੇ ਪ੍ਰਮੁੱਖ ਸਿਨੇਮਾਘਰਾਂ ਵਿੱਚੋਂ ਇੱਕ ਸੀ।

ਹੋਰ ਪੜ੍ਹੋ »

ਰਾਜ ਕੁਮਾਰ ਸ਼ਰਮਾ | ਅੰਗੀਆਂ ਬਣਾਉਣ ਵਾਲਾ | ਅੰਮ੍ਰਿਤਸਰ

ਮੇਰੇ ਪਿਤਾ ਜੀ ਦਰਜੀ ਸਨ। ਜਦ ਅਸੀਂ ਵੱਡੇ ਹੋਏ ਮੇਰਾ ਭਰਾ ਅੰਗੀਆਂ ਦੇ ਨਮੂਨੇ ਬਣਾਉਣ ਲੱਗ ਗਿਆ। ਇਸ ਲਈ ਅਸੀਂ ਖਾਸ ਅੰਗੀਆਂ ਬਨਾਉਣ ਦਾ ਹੀ ਕੰਮ ਸ਼ੁਰੂ ਕਰ ਦਿੱਤਾ। ਓਹ ਬਹੁਤ ਕਲਾਤਮਿਕ ਸੀ, ਉਸਨੂੰ ਹਰ ਮਾਪ ਸਹੀ ਪਤਾ ਹੁੰਦਾ ਅਤੇ ਹਰ ਨਮੂਨਾ ਆਰਾਮਦਾਇਕ ਵੀ ਹੁੰਦਾ ਸੀ। ਉਹਨਾਂ ਸਮਿਆਂ ਵਿੱਚ ਅਸੀਂ ਇਸ ਕੰਮ ਦੇ ਮਾਹਿਰਾਂ ਵਿਚੋਂ ਇੱਕ ਸਾਂ।

ਹੋਰ ਪੜ੍ਹੋ »

ਕੁਲਜੀਤ ਸਿੰਘ | ਪਾਪੜ ਬਣਾਉਣ ਵਾਲਾ | ਅੰਮ੍ਰਿਤਸਰ

ਪਹਿਲਾਂ ਸਭ ਵਧੀਆ ਸੀ ਜਦੋਂ ਸੁਖਬੀਰ ਬਾਦਲ ਨੇ ਇਹਨੂੰ ਵਿਰਾਸਤ ਗਲੀ ਨਹੀਂ ਬਣਾਇਆ ਸੀ। ਉਹ ਇੱਕ ਪਲਾਜ਼ਾ ਬਣਾਉਣਾ ਚਾਹੁੰਦਾ ਸੀ ਤੇ ਸਾਨੂੰ ਸਾਡੀਆਂ ਦੁਕਾਨਾਂ ਵੇਚਣ ਲਈ ਕਿਹਾ। ਜਦੋਂ ਅਸੀਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਇਹ ਕੰਧ ਬਣਵਾ ਦਿੱਤੀ ਜਿਸ ਨਾਲ ਇਸ ਪਵਿੱਤਰ ਥਾਂ ਦੀ ਦਿੱਖ ਖ਼ਰਾਬ ਹੋ ਗਈ। ਦੋ ਸਾਲ ਇੱਥੇ ਮਲਬੇ ਦੇ ਢੇਰ ਲੱਗੇ ਹੋਏ ਸਨ।

ਹੋਰ ਪੜ੍ਹੋ »

ਮਹਿੰਦਰ ਸਿੰਘ | ਮੋਚੀ | ਆਨੰਦਪੁਰ

ਇਹ ਜੁੱਤੀਆਂ ਬਣਾਉਣ ਦਾ ਕੰਮ ਮੈਂ ੧੯੫੫ ਵਿੱਚ ਸ਼ੁਰੂ ਕੀਤਾ ਸੀ। ਮੈਂ ਉਦੋਂ ਵੀਹ ਸਾਲਾਂ ਦਾ ਸੀ। ਮੇਰੇ ਪਿਤਾ ਕਿਸਾਨ ਸਨ। ਮੈਂ ਸੰਨ ੫੪ ਵਿੱਚ ਦਸਵੀਂ ਪਾਸ ਕੀਤੀ ਸੀ ਜੋ ਉਹਨਾਂ ਸਮਿਆਂ ਵਿੱਚ ਇੱਕ ਖਾਸ ਗੱਲ ਸੀ। ਮੈਨੂੰ ਪਟਵਾਰੀ ਦੀ ਨੌਕਰੀ ਮਿਲ ਰਹੀ ਸੀ ਪਰ ਮੈਂ ਕੀਤੀ ਨਹੀਂ ਕਿਉਂਕਿ ਮੈਂ ਨੇੜੇ ਦੇ ਪਿੰਡ ਕਿਸੇ ਪਟਵਾਰੀ ਨੂੰ ਧੋਖਾਧੜੀ ਕਰਨ ਕਰਕੇ ਕੁੱਟ ਖਾਂਦੇ ਅਤੇ ਜਾਨੋਂ ਮਰਦੇ ਦੇਖਿਆ ਸੀ।

ਹੋਰ ਪੜ੍ਹੋ »

ਹਰਵਿੰਦਰ ਸਿੰਘ | ਸਿਲਾਈ ਮਸ਼ੀਨ ਮਕੈਨਿਕ | ਅਨੰਦਪੁਰ

ਅਨੰਦਪੁਰ ਰਵਾਇਤੀ ਪੰਜਾਬੀ ਜੁੱਤੀ ਲਈ ਜਾਣਿਆ ਜਾਂਦਾ ਸੀ ਪਰ ਹੁਣ ਇੱਥੇ ਕੋਈ ਕਾਰੀਗਰ ਨਹੀਂ ਹੈ। ਅਜਿਹਾ ਇੱਕ ਕਾਰੀਗਰ ਦੌਲਤ ਸਿੰਘ ਸੀ ਜੋ ਸਾਰੇ ਪੰਜਾਬ ਵਿੱਚ ਜਾਣਿਆ ਜਾਂਦਾ ਸੀ। ਅਜਿਹੇ ਸਾਰੇ ਲੋਕ ਹੁਣ ਮਰ ਚੁੱਕੇ ਹਨ ਅਤੇ ਉਹਨਾਂ ਦੇ ਜਵਾਕ ਕਾਲਜਾਂ ਵਿੱਚ ਪੜ੍ਹਨ ਤੋਂ ਬਾਅਦ ਨਵੀਆਂ ਨੌਕਰੀਆਂ ਕਰ ਰਹੇ ਹਨ।

ਹੋਰ ਪੜ੍ਹੋ »
Ishwar

ਈਸ਼ਵਰ ਦਾਸ | ਘੜੀਸਾਜ਼ | ਪਟਿਆਲਾ

ਮੈਂ ਇਹ ਕੰਮ 50 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਮੇਰੇ ਘਰਦੇ ਕੁਝ ਦਸਤਕਾਰੀ ਦਾ ਕੰਮ ਕਰਦੇ ਸੀ ਪਰ ਵਪਾਰ ਕੁਝ ਖਾਸ ਨਹੀਂ ਸੀ ਤੇ ਕੰਮ ਮਸਾਂ ਹੀ ਤੁਰਦਾ ਸੀ। ਉਹਨਾਂ ਨੇ ਮੈਨੂੰ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਅਤੇ ਪੜ੍ਹਦੇ ਹੋਏ ਹੀ ਘੜੀਸਾਜ਼ੀ ਵਿੱਚ ਮੇਰੀ ਦਿਲਚਸਪੀ ਹੋਈ। ਮੈਂ ਇੱਥੇ ਪਟਿਆਲਾ ਵਿੱਚ ਹੀ ਵਰਮਾ ਵੌਚ ਕੰਪਨੀ ਵਿਖੇ ਇਹ ਕੰਮ ਸਿੱਖਿਆ ਅਤੇ ਫਿਰ ਆਪਣੀ ਦੁਕਾਨ ਕਰ ਲਈ। ਪਹਿਲਾਂ ਬਹੁਤ ਕੰਮ ਹੁੰਦਾ ਸੀ।

ਹੋਰ ਪੜ੍ਹੋ »

ਜਸਵੰਤ ਸਿੰਘ ਵਧਾਵਨ | ਠਠੇਰਾ | ਨਾਭਾ

ਇਹ ਸ਼ਹਿਰ 200 ਸਾਲ ਪੁਰਾਣਾ ਹੈ ਅਤੇ ਓਨੀ ਹੀ ਪੁਰਾਣੀ ਇਹ ਦੁਕਾਨ ਹੈ। ਜਦੋਂ ਮਹਾਰਾਜਾ ਨਾਭਾ ਨੇ ਇਹ ਸ਼ਹਿਰ ਵਸਾਇਆ ਤਾਂ ਉਸਨੂੰ ਠਠੇਰਿਆਂ ਦੀ ਲੋੜ ਸੀ ਤਾਂ ਉਸਨੇ ਸਾਨੂੰ ਨੇੜਲੇ ਪਿੰਡ, ਰਾਜਗੜ੍ਹ ਵਜੀਦਪੁਰ ਤੋਂ ਇੱਥੇ ਆਕੇ ਵਸਣ ਲਈ ਕਿਹਾ। ਇਸ ਗਲੀ ਨੂੰ ‘ਮਹਾਰਾਜਾ ਠਠੇਰਾ ਬਾਜ਼ਾਰ’ ਕਿਹਾ ਜਾਂਦਾ ਹੈ। ਹੁਣ ਬਾਕੀ ਸਾਰੇ ਪਰਿਵਾਰ ਇਹ ਕਿੱਤਾ ਛੱਡ ਚੁਕੇ ਹਨ ਅਤੇ ਬੱਸ ਅਸੀਂ ਹੀ ਹਾਂ ਜੋ ਹਾਲੇ ਵੀ ਇਹ ਕੰਮ ਕਰ ਰਹੇ ਹਾਂ। ਹੁਣ ਕੋਈ ਕੰਮ ਨਹੀਂ ਹੈ।

ਹੋਰ ਪੜ੍ਹੋ »

ਸ਼ੀਲਾ, ਬੀਰੋ ਅਤੇ ਨਿਰਮਲਾ | ਰਜਾਈਆਂ ਨੂੰ ਨਗੰਦੇ ਲਾਉਣ ਵਾਲੀਆਂ | ਡੱਡੂਮਾਜਰਾ।

ਮੇਰਾ ਜਨਮ ਜੀਂਦ, ਹਰਿਆਣਾ ਵਿੱਚ ਹੋਇਆ ਸੀ। 40 ਸਾਲ ਪਹਿਲਾਂ ਜਦੋਂ ਮੈਂ ਦੋ-ਤਿੰਨ ਸਾਲਾਂ ਦੀ ਸੀ ਤਾਂ ਮੇਰੇ ਮਾਂ ਬਾਪ ਚੰਡੀਗ੍ਹੜ ਆ ਗਏ ਸਨ। ਜੀਂਦ ਵਿੱਚ ਉਹ ਖੇਤ ਮਜਦੂਰ ਸਨ ਪਰ ਚੰਡੀਗੜ੍ਹ ਆਕੇ ਉਹਨਾ ਨੇ ਰਜਾਈਆਂ ਨਗੰਦਣੀਆਂ ਸਿੱਖੀਆਂ ਸਨ। ਮੈਂ ਆਪਣੇ ਮਾਂ-ਬਾਪ ਤੋਂ ਹੀ ਇਹ ਕੰਮ ਸਿੱਖਿਆ ਹੈ ਅਤੇ ਉਹਨਾ ਨਾਲ ਕੰਮ ਵੀ ਕਰਦੀ ਸੀ। ਜਦੋਂ ਮੈਂ ਵੱਡੀ ਹੋਈ ਤਾਂ ਉਹਨਾ ਨੇ ਮੇਰਾ ਵਿਆਹ ਜੀਂਦ ਵਿੱਚ ਰਹਿੰਦੇ ਮੁੰਡੇ ਨਾਲ ਕਰ ਦਿੱਤਾ ਸੀ, ਉਥੇ ਖੇਤ ਮਜਦੂਰੀ ਤੋਂ ਬਿਨਾ ਕੋਈ ਕੰਮ ਨਹੀਂ ਸੀ।

ਹੋਰ ਪੜ੍ਹੋ »

ਸਿਮਲਾ ਨਾਥ | ਸਪੇਰਾ | ਗੁਰੂ ਹਰਸਹਾਇ

ਪਹਿਲਿਆਂ ਵੇਲਿਆਂ ਵਿੱਚ ਅਸੀਂ ਕਿਸੇ ਪਿੰਡ ਤੁਰਕੇ ਜਾਣਾ ਤੇ ਕਿਸੇ ਘਰ ਸਾਹਮਣੇ ਬਹਿਕੇ ਬੀਨ ਵਜਾਉਣੀ ਸ਼ੁਰੂ ਕਰ ਦੇਣੀ। ਆਲੇ ਦੁਆਲੇ ਤੋਂ ਬੱਚੇ ਤੇ ਬੁੱਢੇ ਆ ਜਾਂਦੇ ਤੇ ਸੱਪ ਦਿਖਾਉਣ ਨੂੰ ਜਾਂ ਨਿਉਲੇ ਤੇ ਸੱਪ ਦੀ ਲੜਾਈ ਵਿਖਾਉਣ ਨੂੰ ਕਹਿੰਦੇ। ਤੇ ਜਦੋਂ ਅਸੀਂ ਤਮਾਸ਼ਾ ਕਰ ਹਟਦੇ ਤਾਂ ਅਸੀਂ ਦਾਨ ਮੰਗਦੇ ਜੋ ਜ਼ਿਆਦਾਤਰ ਲੋਕ ਦੇ ਦਿੰਦੇ। ਸਾਨੂੰ ਰੋਟੀ ਅਤੇ ਲੋੜੀਂਦੇ ਸਮਾਨ ਜੋਗੇ ਦਾਣੇ ਅਤੇ ਆਟਾ ਮਿਲ ਜਾਂਦਾ ।

ਹੋਰ ਪੜ੍ਹੋ »

ਅਮਰੀਕ ਸਿੰਘ | ਅੰਬਾ ਦੀ ਜੈਵਿਕ ਖੇਤੀ ਕਰਨ ਵਾਲੇ | ਨਾਂਗਲਾ

ਮੇਰੇ ਪਿਤਾ ਜੀ ਦਿੱਲੀ ਟ੍ਰਾਸਪੋਰਟ ਅਥੌਰਟੀ ਵਿੱਚ ਕੰਮ ਕਰਦੇ ਸਨ। ਮੇਰੇ ਕੋਈ ਮਾਮਾ ਜੀ ਨਹੀਂ ਸਨ। ਨਾਨਾ- ਨਾਨੀ ਨੂੰ ਘਰਬਾਰ ਸੰਭਾਲਣ ਲਈ ਮੁੰਡੇ ਦੀ ਲੋੜ ਸੀ, ਮੈਂ ਤਿੰਨ ਦਿਨ ਦਾ ਸੀ ਜਦ ਉਹ ਮੈਨੂੰ ਨੰਗਲ ਲੈ ਆਏ ਸਨ। ਮੈਂ ਇਥੇ ਹੀ ਪਲ਼ਿਆ ਹਾਂ, ਇਥੋਂ ਦੇ ਹੀ ਸਕੂਲ ਵਿੱਚ ਦਸਵੀਂ ਪਾਸ ਕੀਤੀ ਅਤੇ ਕਾਫੀ ਮਿਹਨਤ ਅਤੇ ਸੰਘਰਸ਼ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ. ਏ. ਪੰਜਾਬੀ ਵੀ ਕੀਤੀ ਸੀ।

ਹੋਰ ਪੜ੍ਹੋ »

ਸਤਪਾਲ ਸਿੰਘ, ਚਾਹ ਸਟਾਲ, ਮੋਗਾ

ਮੈਂਨੂੰ ਇਸ ਦੁਕਾਨ ‘ਤੇ 50 ਸਾਲਾ ਹੋ ਗਏ। ਪਹਿਲਾਂ ਪਿਤਾ ਜੀ ਸੀ। ਮੈਂ ਸਾਰੀ ਉਮਰ ਚਾਹ ਦਾ ਕੰਮ ਕੀਤਾ, ਹੋਰ ਕੰਮ ਮੈਥੋਂ ਹੁੰਦਾ ਵੀ ਨਹੀਂ। ਜੋ ਆਪਾਂ ਕਮਾਇਆ ਬੱਚਿਆਂ ਨੂੰ ਦੇ ਦਿੱਤਾ। ਦੋਨਾਂ ਮੁੰਡਿਆਂ ਨੂੰ ਦੁਕਾਨਾਂ ਲੈਤੀਆਂ। ਸਾਡੇ ਮਾ-ਪਿਉ ਨੇ ਮੁਕਾਨ ਦਿੱਤਾ ਸੀ, ਉਹ ਸਾਡੇ ਕੋਲ ਹੈ। ਮੈਂ ਕਈ ਵਾਰੀ ਦਿਲ ‘ਚ ਸੋਚਦਾਂ ਹੁਨਾਂ ਕਿ ਮੈਂ ਸਾਰੀ ਉਮਰ ਕੰਮ ਕੀਤਾ।

ਹੋਰ ਪੜ੍ਹੋ »

ਤਜਿੰਦਰ ਸਿੰਘ | ਚਿੱਤਰਕਾਰ | ਮੋਸਲ ਬੇ, ਦੱਖਣੀ ਅਫ਼ਰੀਕਾ

80ਵਿਆਂ ਵਿੱਚ ਮੇਰੇ ਪਿਤਾ ਨੂੰ ਕੀਨੀਆ ਵਿੱਚ ਨੌਕਰੀ ਮਿਲ ਗਈ। ਉਹ ਨੈਰੋਬੀ ਚਲੇ ਗਏ ਅਤੇ ਜਦੋਂ ਮੈਂ 10-11 ਸਾਲਾਂ ਦਾ ਸੀ ਤਾਂ ਅਸੀਂ (ਬਾਕੀ ਪਰਿਵਾਰ) ਵੀ ਉੱਥੇ ਆ ਗਏ ਅਤੇ ਮੈਂ ਹਾਈ ਸਕੂਲ ਦੀ ਪੜ੍ਹਾਈ ਉੱਥੇ ਹੀ ਕੀਤੀ। ਉੱਥੇ ਕੁਝ ਸਾਲ ਕੰਮ ਕਰਨ ਤੋਂ ਬਾਅਦ ਅਸੀਂ ਭਾਰਤ ਵਾਪਿਸ ਆ ਗਏ ਅਤੇ ਇੱਥੇ ਕੋਈ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਮੇਰੀ ਇੱਕ ਭੈਣ ਬਾਹਰ ਸੀ, ਹੁਣ ਉਹ ਦੁਬਈ ਵਿੱਚ ਰਹਿੰਦੀ ਹੈ।

Stay in Touch

Stay in Touch

Find us on