12-13 ਸਾਲ ਜੁੱਤੀਆਂ ਕਰੀਆਂ। ਹੁਣ ਛੱਡਤੀਆਂ। ਹੁਣ ਕਾਰੀਗਰ ਬਣਾ ਦਿੰਦਾ ਅੱਗੋਂ ਤਿਆਰ ਕਰ ਲਈਦੀ। ਪਹਿਲਾਂ ਸਾਰਾ ਈ ਆਪ ਕਰੀਦਾ ਤੀ। ਗੈਲ਼ ਕੇ ਪਿੰਡਾਂ ਮਾ ਬੜੇ ਜੋੜੇ ਚਲੇ ਜਾਹਾ। ਪਟਿਆਲੇ ਵੀ ਚਲੇ ਜਾਹਾ ਚਾਰ-ਚਾਰ ਜੋੜੇ। ਜੁੱਤੀ ਵੇਚਣ ਦਾ ਘੱਟ ਕਰਦੇ ਆਂ, ਮੁਰੰਮਤ ਦਾ ਵੱਧ। ਵੇਚੇ ਤੇ ਵੀ 20-30 ਬਣਦੇ ਆ ਓਨੇ ਕੁ ਈ ਹੋਰ ਕੰਮ ‘ਚ ਵੇ ਜਾਂਦੇ ਆ; ਸਲਾਈ ਕਰਨੀ ਹੋਵੇ, ਪਾਲਿਸ਼ ਕਰਨੀ ਹੋਵੇ। ਕੋਈ ਕੰਮ ਆ ਜਾਹਾ। ਸਾਰੇ ਕੰਮ ਸਿੱਖੇ ਹੋਏ ਨੇ। ਕੰਮ ਦਾ ਐਵੇਂ ਆ ਕਦੇ ਵੱਧ ਗਏ ਕਦੇ ਘੱਟ ਗਏ। ਕਦੇ ਦੋ ਸੌ ਵੀ ਬਣ ਜਾਹਾ, ਕਦੇ ਪੰਜਾਹ ਵੀ ਰਹਿ ਜਾਹਾ।ਹਿਸਾਬ ਕਿਤਾਬ ਜਿੰਨਾ ਮਰਜ਼ੀ ਕਰਾਲੋ ਬਾਕੀ ਸਕੂਲ ‘ਚ ਨਹੀਂ ਗਏ ਅਸੀਂ।
1 ਮੁੰਡਾ ਤਾਂ ਨਾਈਪੁਣਾ ਕਰਦਾ। ਦੂਆ ਗੁਜਰ ਗਿਆ ਤਾ। ਢੇਡ ਕੁ ਸਾਲ ਹੋਇਆ ਤਾਂ ਵਿਆਹ ਹੋਏ ਨੂੰ। ਦੋਏ ਜੀਅ ਪੂਰੇ ਹੋ ਗਏ ਤੀ। ਮੁੰਡੇ ਪਾ ਦੋ ਮੁੰਡੇ ਨੇ ਬਾਕੀ ਜਿਹੜਾ ਮੁੰਡਾ ਮਰ ਗਿਆ ਉਹ ਤਿੰਨ ਕੁ ਮਹੀਨੇ ਦੀ ਕੁੜੀ ਛੱਡ ਗਿਆ ਤੀ।
ਮਜ਼ਹਬ ਕੋਈ ਨੀ ਛੱਡਿਆ ਜੀ ਅਸੀਂ। ਆਹ ਨਹੀਂ ਹੈ ਕਿ ਇੱਥੇ ਜਾਣਾ ਨਹੀਂ ਹੈ। ਗੁਰਦੁਆਰੇ ਵੀ ਜਾਈਦੈ, ਗੁੱਗਾ ਮਾੜੀ ਵੀ।