ਕਿਰਤ ਵਾਰਤਾ

ਅਮਰੀਕ ਸਿੰਘ

ਜੈਵਿਕ ਕਿਸਾਨ
ਨਾਂਗਲਾ

ਅਮਰੀਕ ਸਿੰਘ
ਜੈਵਿਕ ਕਿਸਾਨ
ਨਾਂਗਲਾ

ਵਾਰਤਾ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
38480211_1726731014101125_6344707787674615808_o

ਮੇਰੇ ਪਿਤਾ ਜੀ ਦਿੱਲੀ ਟ੍ਰਾਸਪੋਰਟ ਅਥੌਰਟੀ ਵਿੱਚ ਕੰਮ ਕਰਦੇ ਸਨ। ਮੇਰੇ ਕੋਈ ਮਾਮਾ ਜੀ ਨਹੀਂ ਸਨ। ਨਾਨਾ- ਨਾਨੀ ਨੂੰ ਘਰਬਾਰ ਸੰਭਾਲਣ ਲਈ ਮੁੰਡੇ ਦੀ ਲੋੜ ਸੀ, ਮੈਂ ਤਿੰਨ ਦਿਨ ਦਾ ਸੀ ਜਦ ਉਹ ਮੈਨੂੰ ਨੰਗਲ ਲੈ ਆਏ ਸਨ। ਮੈਂ ਇਥੇ ਹੀ ਪਲ਼ਿਆ ਹਾਂ, ਇਥੋਂ ਦੇ ਹੀ ਸਕੂਲ ਵਿੱਚ ਦਸਵੀਂ ਪਾਸ ਕੀਤੀ ਅਤੇ ਕਾਫੀ ਮਿਹਨਤ ਅਤੇ ਸੰਘਰਸ਼ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ. ਏ. ਪੰਜਾਬੀ ਵੀ ਕੀਤੀ ਸੀ। ਨਾਨਾ-ਨਾਨੀ ਮੈਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਸਨ, ਉਹ ਚਾਹੁੰਦੇ ਸਨ ਕਿ ਮੈਂ ਘਰ ਰਹਿ ਕੇ ਉਹਨਾ ਦੀ ਸੇਵਾ ਕਰਾਂ| ਪਰ ਵਿੱਦਿਆ ਗਹ੍ਰਿਣ ਕਰਨੀ ਬਹੁਤ ਜਰੂਰੀ ਹੈ, ਉਸਤੋਂ ਬਿਨਾ ਸੰਸਾਰ ਵਿੱਚ ਹਨੇਰਾ ਹੀ ਹਨੇਰਾ ਹੈ।

੧੯੭੦ ‘ਚ ਮੈਂ MA ਕਰ ਕੇ ਖੇਤੀ ਸ਼ੁਰੂ ਕੀਤੀ। ਰੂੜੀਆਂ ਤੇ ਅੰਬਾਂ ਦੀਆਂ ਗੁਠਲੀਆਂ ਹਰੀਆਂ ਹੋਣੀਆਂ ਤੇ ਪੱਤੇ ਐਂਨੇ ਵਧੀਆ ਹੋਣੇ, ਚਮਕਦਾਰ ਤੇ ਹਰੇ. ਬੱਸ ਓਥੇ ਈ ਮਨ ਮੋਹਿਆ ਜਾਦਾ ਸੀ। ਫੇਰ ਓਹੀ ਕੌਂਸੈਪਟ ਜਾ ਬਣ ਗਿਆ ਮਨ ਦੇ ਅੰਦਰ ਬਈ ਇਹ ਲਾਉਣਾ ਜਰੂਰ ਆ। ਲਾਓੰਦੇ ਰਹੇ ੩੦-੩੫ ਸਾਲ। ਯੂਨੀਵਰਸਿਟੀ ਨਾਲ ਵੀ ਸੰਬੰਧ ਕਾਇਮ ਕੀਤੇ। ਉਹ ਕਹਿੰਦੇ ਕਿ ਐਥੇ ਹੋ ਈ ਨੀ ਸਕਦੇ। ਸੰਗਰੂਰ ਜਿਲ੍ਹੇ ਚ ਜਮੀਨ ਦਾ ਪੀ.ਐਚ ਜਿਆਦੇ ਆ। ਪਰ ਆਪਾਂ ਜਿੱਦ ਨੀ ਛੱਡੀ, ਉਹਨਾਂ ਤੋਂ ਬੂਟੇ ਮੰਗਵਾਉਂਦੇ ਰਹੇ। ਉਹਨਾਂ ਨੇ ਵੀ ਹਾਰ ਕੇ ਬੂਟੇ ਭੇਜਣੇ ਬੰਦ ਕਰਤੇ, ਕਹਿੰਦੇ ਤੁਸੀਂ ਐਵੇਂ ਖਰਚਾ ਕਰੀ ਜਾਨੇ ਓਂ।

ਉਹ ਸਾਰਾ ਕੁਝ ਕੀਤਾ ਜੋ ਓਹਨਾ ਨੇ ਕਿਹਾ, ਨਹਿਰ ਦੀ ਮਿੱਟੀ ਪਾਈ, ਗੋਬਰ ਖਾਦ ਪਾਈ। ਉਹ ਲੇਕਿਨ ਫੇਰ ਵੀ ਨਹੀਂ ਲੱਗੇ। ਕਾਰਨ ਦੇਖਿਆ ਤਾਂ ਜਿਵੇ ਆਪਾਂ ਛੋਟੇ ਬੱਚੇ ਨੂੰ ਜ਼ਿਆਦਾ ਖ਼ੁਰਾਕ ਦੇ ਦੇਈਏ ਉਹ ਵੱਧਦਾ ਫੁੱਲਦਾ ਨਹੀਂ। ਫੇਰ ਮੈਂ ਯੂਨੀਵਰਸਿਟੀ ਤੋਂ ਆਖਰੀ ੧੧ ਬੂਟੇ ਮੰਗਵਾਏ। ਇਸ ਵਾਰੀ ਮੈਂ ਟੋਆ ਕਰ ਕੇ, ਪਹਿਲਾਂ ਉਸ ਨੂੰ ਪਾਣੀ ਨਾਲ ਭਰ ਲਿਆ। ਫੇਰ ਓਹਦੇ ‘ਚ ਗਾਚੀ ਖੜੀ ਕਰ ਕੇ, ਆਲੇ ਦੁਆਲ਼ੇ ਮਿੱਟੀ ਪਾਈ, ਜਿਵੇਂ ਜੀਰੀ ‘ਚ ਕੱਦੂ ਹੋ ਜਾਂਦਾ, ਉਹ ਸਾਰੀ ਮਿੱਟੀ ਬੂਟੇ ਨਾਲ ਚਿੰਬੜ ਜਾਂਦੀ ਆ ਇਸ ਤਰਾਂ। ਇਹ ਤਕਨੀਕ ਨਾਲ ੧੧ ‘ਚੋਂ ੯ ਬੂਟੇ ਚੱਲ ਪਏ। ਅੱਜ ਤਕਰੀਬਨ ਇੱਕ ਕਿੱਲੇ ਦੀ ਜਮੀਨ ‘ਚ ੧੦੦ ਦਰੱਖਤ ਲੱਗੇ ਹਨ। ਜਿੱਨਾ ਵਿੱਚ ੩੩ ਤਰਾਂ ਦੇ ਅੰਬ, ਔਲੇ, ਲੀਚੀ, ਲੋਹਕਾਠ ਅਤੇ ਹੋਰ ਵੀ ਕਈ ਦਰੱਖਤ ਹਨ।

ਮੈਂ ਕਿਸੇ ਨੂੰ ਔਰਗੈਨਿਕ ਖੇਤੀ ਕਰਨ ਦੀ ਸਲਾਹ ਨਹੀਂ ਦਿੰਦਾ ਹਾਂ। ਜੇਕਰ ਕੋਈ ਸਹਿ ਸਕਦਾ ਹੈ ਤਾਂ ਜਰੂਰ ਕਰ ਲਏ। ਕਿਉਂਕਿ ਹਰ ਕਿਸੇ ਨੂੰ ਪੈਸੇ ਦੀ ਜਰੂਰਤ ਹੁੰਦੀ ਹੈ, ਪਰ ਇਸ ਕੰਮ ਵਿੱਚ ਮੁਨਾਫਾ ਨਹੀਂ ਹੈ। ਮੈਂ ਇਹ ਕੰਮ ਆਪਣੇ ਦਿਲ ਦੀ ਰੀਝ ਬਾਬਤ ਕਰਦਾ ਹਾਂ। ਮੇਰੇ ਬੱਚੇ ਫਸਲਾਂ ਉਪਰ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ, ਮੈਂ ਵੀ ਉਦੋਂ ਤੱਕ ਕਰਦਾ ਰਿਹਾ ਹਾਂ ਜਦੋਂ ਤਕ ਪੂਰੇ ੧੬ ਕਿੱਲਿਆਂ ਦੀ ਵਾਹੀ ਕਰਦਾ ਸੀ। ਮੈਂ ਉਹਨਾ ਨੂੰ ਮੇਰੀ ਤਰਾਂ ਬਣਨ ਲਈ ਨਹੀਂ ਕਹਿੰਦਾ। ਮੈਂ ਉਹਨਾ ਨੂੰ ਸ਼ੁਰੂ ਤੋਂ ਹੀ ਆਜਾਦੀ ਦਿੱਤੀ ਹੈ। ਇਥੋਂ ਦੀ ਸੱਭਿਆਚਾਰਕ ਬਣਤਰ ਵਿੱਚ ਅੱਜਕਲ ਦੇ ਬੱਚੇ ਘੁਟਣ ਮਹਿਸੂਸ ਕਰਦੇ ਹਨ, ਇਸੇ ਲਈ ਬਾਹਰਲੇ ਦੇਸ਼ਾਂ ਵੱਲ ਰੁਝਾਨ ਵਧ ਰਿਹਾ ਹੈ। ਇਹ ਗੱਲ ਨਹੀਂ ਹੈ ਕਿ ਸਭ ਪਰੰਪਰਾਵਾਂ ਗਲਤ ਹਨ ਜਾਂ ਸਭ ਠੀਕ ਹਨ, ਪਰ ਸਮਾਜ ਨੂੰ ਸਮੇਂ ਮੁਤਾਬਕ ਢਿੱਲ ਦੇਣੀ ਚਾਹੀਦੀ ਹੈ। ਬਾਕੀ ਇਹ ਥੋੜੀ ਜਿੱਨੀ ਜਮੀਨ ਹੀ ਮੈਨੂੰ ਖੁਸ਼ੀ ਦਿੰਦੀ ਹੈ, ਮੈਨੂੰ ਇਥੇ ਆਕੇ ਸ਼ਾਂਤੀ ਮਿਲਦੀ ਹੈ ਅਤੇ ਮੈਂ ਕੁਦਰਤ ਦੇ ਨੇੜੇ ਮਹਿਸੂਸ ਕਰਦਾ ਹਾਂ। ਮੈਂ ਆਪਣੇ ਤਜਰਬੇ ਬਾਰੇ ਤਿੰਨ ਕਿਤਾਬਾਂ ਵੀ ਲਿਖੀਆਂ ਹਨ।

DSC_2524
DSC_2487
DSC_2454
DSC_2543

Stay in Touch

Stay in Touch

Find us on