ਕਿਰਤ ਵਾਰਤਾ

ਹਰਵਿੰਦਰ ਸਿੰਘ

ਸਿਲਾਈ ਮਸ਼ੀਨ ਮਕੈਨਿਕ
ਅਨੰਦਪੁਰ

ਹਰਵਿੰਦਰ ਸਿੰਘ
ਸਿਲਾਈ ਮਸ਼ੀਨ ਮਕੈਨਿਕ
ਅਨੰਦਪੁਰ

ਵਾਰਤਾ ਨੁੰ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
9

ਅਨੰਦਪੁਰ ਰਵਾਇਤੀ ਪੰਜਾਬੀ ਜੁੱਤੀ ਲਈ ਜਾਣਿਆ ਜਾਂਦਾ ਸੀ ਪਰ ਹੁਣ ਇੱਥੇ ਕੋਈ ਕਾਰੀਗਰ ਨਹੀਂ ਹੈ। ਅਜਿਹਾ ਇੱਕ ਕਾਰੀਗਰ ਦੌਲਤ ਸਿੰਘ ਸੀ ਜੋ ਸਾਰੇ ਪੰਜਾਬ ਵਿੱਚ ਜਾਣਿਆ ਜਾਂਦਾ ਸੀ। ਅਜਿਹੇ ਸਾਰੇ ਲੋਕ ਹੁਣ ਮਰ ਚੁੱਕੇ ਹਨ ਅਤੇ ਉਹਨਾਂ ਦੇ ਜਵਾਕ ਕਾਲਜਾਂ ਵਿੱਚ ਪੜ੍ਹਨ ਤੋਂ ਬਾਅਦ ਨਵੀਆਂ ਨੌਕਰੀਆਂ ਕਰ ਰਹੇ ਹਨ। ਕਈ ਸਾਲ ਪਹਿਲਾਂ ਬਿਲਾਸਪੁਰ ਦੇ ਮਹਾਰਾਜੇ ਨੂੰ ਜੁੱਤਿਆਂ ਦਾ ਇੱਕ ਜੋੜਾ ਮਿਲਿਆ ਤਾਂ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਅਧਿਕਾਰੀਆਂ ਨੂੰ ਉਸ ਜੋੜੇ ਨੂੰ ਬਣਾਉਣ ਵਾਲੇ ਕਾਰੀਗਰ ਨੂੰ ਲੱਭਣ ਲਈ ਕਿਹਾ। ਉਹ ਜੋੜਾ ਅਨੰਦਪੁਰ ਵਿੱਚ ਬਣਿਆ ਸੀ ਅਤੇ ਮਹਾਰਾਜੇ ਨੇ ਉਸ ਕਾਰੀਗਰ ਅਤੇ ਹੋਰ ਕਾਰੀਗਰਾਂ ਨੂੰ ਬੁਲਾਇਆ ਅਤੇ ਉਹਨਾਂ ਦੀ ਕਾਰੀਗਰੀ ਲਈ ਉਹਨਾਂ ਨੂੰ ਸਨਮਾਨਿਤ ਕੀਤਾ।

ਮੇਰਾ ਪਿਤਾ ਇੱਕ ਕਿਸਾਨ ਸੀ। ਮੈਨੂੰ ਤਕਨੀਕੀ ਕੰਮ ਕਰਨ ਦਾ ਸ਼ੌਂਕ ਸੀ। ਮੈਂ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ ਅਤੇ ਉਹਨਾਂ ਨੇ ਇੱਕ ਮਸ਼ਹੂਰ ਸਿਲਾਈ ਮਸ਼ੀਨ ਮਕੈਨਿਕ ਨੂੰ ਮੈਨੂੰ ਆਪਣੀ ਦੁਕਾਨ ‘ਤੇ ਰੱਖਣ ਲਈ ਕਿਹਾ। ਉਹਨਾਂ ਦਿਨਾਂ ਵਿੱਚ ਬਹੁਤ ਕੰਮ ਹੁੰਦਾ ਸੀ, ਸਾਰਾ ਦਿਨ ਮਸ਼ੀਨਾਂ ਆਉਂਦੀਆਂ ਅਤੇ ਜਾਂਦੀਆਂ ਰਹਿੰਦੀਆਂ। ਮੈਂ ਉਹਨਾਂ ਕੋਲੋਂ ਸਿੱਖਿਆ ਅਤੇ ਫਿਰ ਆਪਣੀ ਦੁਕਾਨ ਖ਼ਰੀਦੀ। ਹੁਣ 27 ਸਾਲ ਹੋ ਗਏ ਹਨ। ਪਹਿਲਾਂ ਅਸੀਂ ਖ਼ਰਾਬ ਹੋਏ ਹਿੱਸਿਆਂ ਨੂੰ ਖ਼ੁਦ ਬਣਾਉਂਦੇ ਸੀ। ਹੁਣ ਸਭ ਕੁਝ ਥੋਕ ਵਿੱਚ ਮਸ਼ੀਨਾਂ ਨਾਲ ਬਣਦਾ ਹੈ। ਸਿਰਫ਼ ਪੁਰਾਣਾ ਹਿੱਸਾ ਬਾਹਰ ਕੱਢਣਾ ਹੁੰਦਾ ਹੈ ਅਤੇ ਉਸਦੀ ਥਾਂ ਉੱਤੇ ਨਵਾਂ ਹਿੱਸਾ ਵਿੱਚ ਪਾਉਣਾ ਹੁੰਦਾ ਹੈ।

6

ਅੱਜ-ਕੱਲ੍ਹ ਪੰਜਾਬੀਆਂ ਨੇ ਮਿਹਨਤ ਵਾਲੇ ਕੰਮ ਕਰਨੇ ਛੱਡ ਦਿੱਤੇ ਹਨ ਹੁਣ ਅਸੀਂ ਉਹ ਸਾਰਾ ਕੰਮ ਬਿਹਾਰ ਅਤੇ ਯੂ.ਪੀ. ਦੇ ਲੋਕਾਂ ਤੋਂ ਕਰਵਾਉਂਦੇ ਹਾਂ। ਇਹ ਬਾਹਰਲੇ ਮੁਲਕਾਂ ਦੀ ਤਰ੍ਹਾਂ ਹੈ ਕਿ ਸਾਰਾ ਕੰਮ ਕਾਰ ਪਰਵਾਸੀ ਕਰਦੇ ਹਨ। ਮੇਰੇ ਆਪਣੇ ਬੱਚੇ ਇੱਥੇ ਆਉਂਦੇ ਹਨ ਤੇ ਇੱਕ ਅੱਧਾ ਕੰਮ ਵੀ ਕਰਵਾ ਦਿੰਦੇ ਹਨ ਪਰ ਉਹ ਇਹ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਦਫ਼ਤਰੀ ਨੌਕਰੀ ਚਾਹੀਦੀ ਹੈ। ਇਹ ਵਾਲਾ ਕੰਮ ਔਖਾ ਹੈ, ਇਸ ਵਿੱਚ ਮਿਹਨਤ ਲੱਗਦੀ ਹੈ।

ਕੁਝ ਵੀ ਸਿੱਖਣ ਲਈ ਸਾਡੇ ਅੰਦਰ ਇਹ ਪੰਜ ਲੱਛਣ ਹੋਣੇ ਜ਼ਰੂਰੀ ਹਨ, ਇਹਨਾਂ ਬਾਰੇ ਰਮਾਇਣ ਵਿੱਚ ਲਿੱਖਿਆ ਹੈ:

1. ਕਾਕ ਚੇਸ਼ਟਾ – ਕਾਂ ਵਰਗੀ ਬੁੱਧੀ ਅਤੇ ਚੁਸਤੀ। ਉਹ ਬਹੁਤ ਫੁਰਤੀਲਾ ਹੁੰਦਾ ਹੈ, ਪੱਥਰ ਸੁੱਟੋ ਤਾਂ ਨਾਲ ਦੀ ਨਾਲ ਉੱਡ ਜਾਂਦਾ ਹੈ।

2. ਬਕੋ ਧਿਆਨਮ – ਬਗਲੇ ਵਰਗੀ ਇਕਾਗਰਤਾ ਅਤੇ ਸਬਰ। ਕੀ ਤੁਸੀਂ ਉਸਨੂੰ ਇੱਕ ਲੱਤ ਉੱਤੇ ਖੜ੍ਹੇ ਵੇਖਿਆ ਹੈ? ਉਹ ਸ਼ਿਕਾਰ ਕਰਦੇ ਸਮੇਂ ਅਜਿਹਾ ਕਰਦਾ ਹੈ। ਜਦੋਂ ਸ਼ਿਕਾਰ ਲੰਘਦਾ ਹੈ, ਤਾਂ ਉਹ ਝੱਟ ਹਮਲਾ ਕਰ ਦਿੰਦਾ ਹੈ।

3. ਸ਼ਵਾਨ ਨਿੰਦ੍ਰਾ – ਕੁੱਤੇ ਵਰਗੀ ਨੀਂਦ ਜੋ ਹਮੇਸ਼ਾ ਚੌਕਸ ਰਹਿੰਦਾ ਹੈ। ਜੇ ਤੁਸੀਂ ਕੁੰਭਕਰਨ ਦੀ ਤਰ੍ਹਾਂ ਸੌਂਦੇ ਹੋ, ਤੁਹਾਨੂੰ ਕੋਈ ਵੀ ਲੁੱਟ ਸਕਦਾ ਹੈ।

4. ਅਲਪ ਆਹਾਰੀ – ਹਲਕਾ ਅਤੇ ਲੋੜੀਂਦਾ ਖਾਣਾ। ਇਸ ਨਾਲ ਤੁਸੀਂ ਤੰਦਰੁਸਤ ਅਤੇ ਚੁਸਤ ਰਹਿੰਦੇ ਹੋ। ਤੁਸੀਂ ਸਵੇਰੇ ਨਾਸ਼੍ਤੇ ਵਿੱਚ 4 ਪਰੌਂਠੇ ਖਾਣ ਤੋਂ ਬਾਅਦ ਇੰਨਾ ਜ਼ਿਆਦਾ ਨਹੀਂ ਤੁਰ ਸਕਦੇ।

5. ਗ੍ਰਹਿ ਤਿਆਗੀ – ਘਰ ਨਾਲ ਮੋਹ ਤੋੜਨਾ। ਇਸਦਾ ਮਤਲਬ ਹੈ ਆਪਣੇ ਅਰਾਮ ਖੇਤਰ ਨੂੰ ਛੱਡਣਾ, ਆਪਣਾ ਖੁਦ ਦਾ ਸੰਸਾਰ ਬਣਾਉਣਾ, ਜਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਜਿਉਣਾ ਚਾਹੁੰਦੇ ਹੋ ਉਸਨੂੰ ਸਿਰਜਣਾ।

DSC_2524
DSC_2487
DSC_2454
DSC_2543

Stay in Touch

Stay in Touch

Find us on