ਕਿਰਤ ਵਾਰਤਾ

ਜਸਵੰਤ ਸਿੰਘ

ਠਠੇਰਾ
ਨਾਭਾ

ਜਸਵੰਤ ਸਿੰਘ
ਠਠੇਰਾ
ਨਾਭਾ

ਵਾਰਤਾ ਨੁੰ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
12

ਇਹ ਸ਼ਹਿਰ 200 ਸਾਲ ਪੁਰਾਣਾ ਹੈ ਅਤੇ ਓਨੀ ਹੀ ਪੁਰਾਣੀ ਇਹ ਦੁਕਾਨ ਹੈ। ਜਦੋਂ ਮਹਾਰਾਜਾ ਨਾਭਾ ਨੇ ਇਹ ਸ਼ਹਿਰ ਵਸਾਇਆ ਤਾਂ ਉਸਨੂੰ ਠਠੇਰਿਆਂ ਦੀ ਲੋੜ ਸੀ ਤਾਂ ਉਸਨੇ ਸਾਨੂੰ ਨੇੜਲੇ ਪਿੰਡ, ਰਾਜਗੜ੍ਹ ਵਜੀਦਪੁਰ ਤੋਂ ਇੱਥੇ ਆਕੇ ਵਸਣ ਲਈ ਕਿਹਾ। ਇਸ ਗਲੀ ਨੂੰ ‘ਮਹਾਰਾਜਾ ਠਠੇਰਾ ਬਾਜ਼ਾਰ’ ਕਿਹਾ ਜਾਂਦਾ ਹੈ। ਹੁਣ ਬਾਕੀ ਸਾਰੇ ਪਰਿਵਾਰ ਇਹ ਕਿੱਤਾ ਛੱਡ ਚੁਕੇ ਹਨ ਅਤੇ ਬੱਸ ਅਸੀਂ ਹੀ ਹਾਂ ਜੋ ਹਾਲੇ ਵੀ ਇਹ ਕੰਮ ਕਰ ਰਹੇ ਹਾਂ। ਹੁਣ ਕੋਈ ਕੰਮ ਨਹੀਂ ਹੈ। ਪਹਿਲਾਂ ਸਾਰਾ ਕੰਮ ਤਾਂਬੇ ਦਾ ਹੁੰਦਾ ਸੀ, ਹੁਣ ਪਲਾਸਟਿਕ, ਅਲੂਮੀਨੀਅਮ ਤੇ ਸਟੀਲ ਆ ਗਿਆ ਹੈ। ਉਹ ਭਾਂਡੇ ਕਾਫੀ ਸਸਤੇ ਹਨ ਅਤੇ ਇਹਨਾਂ ਦੀ ਸਾਂਭ ਸੰਭਾਲ ਵੀ ਸੌਖੀ ਹੈ। ਜੇ ਤਾਂਬੇ ਦਾ ਭਾਂਡਾ ਖਰੀਦੋਗੇ ਤਾਂ ਕੁਝ ਸਮੇਂ ਬਾਅਦ ਉਸਨੂੰ ਪਾਲਿਸ਼ ਕਰਵਾਉਣਾ ਪੈਂਦਾ ਹੈ ਪਰ ਸਟੀਲ ਅਤੇ ਪਲਾਸਟਿਕ ਵਿੱਚ ਅਜਿਹਾ ਕੁਝ ਕਰਨ ਦੀ ਲੋੜ ਨਹੀਂ। ਪਰ ਤਾਂਬੇ ਦੇ ਭਾੰਡੇ ਸਿਹਤ ਲਈ ਚੰਗੇ ਹਨ ਕਿਉਂਕਿ ਤਾੰਬਾ ਐਲੂਮੀਨੀਅਮ ਵਾੰਗੂ ਖਾਣੇ ਵਿੱਚ ਘੁਲਦਾ ਨਹੀਂ, ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ, ਪਲਾਸਟਿਕ ਤਾਂ ਉਸ ਤੋਂ ਵੀ ਮਾੜੀ ਹੈ।

ਜਿੰਨੀ ਦੇਰ ਪਾਸ ਹੋਈ ਗਏ ਓਨੀ ਦੇਰ ਮੈਂ ਸਕੂਲ ਜਾਂਦਾ ਰਿਹਾ, ਜਦ ਫੇਲ ਹੋਇਆ ਉਦੋਂ ਪੜ੍ਹਾਈ ਛੱਡ ਦਿੱਤੀ। ਜਦੋਂ ਮੈਂ ਪੜ੍ਹਾਈ ਛੱਡੀ ਤਾਂ ਉਦੋਂ ਮੈਂ ਨੌਵੀਂ ਜਮਾਤ ਵਿੱਚ ਸੀ ਅਤੇ ਫਿਰ ਮੈਂ ਦੁਕਾਨ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਫੈਕਟਰੀ ਜਾਕੇ ਕੰਮ ਕਰਨ ਦਾ ਕੋਈ ਮਤਲਬ ਨਹੀਂ ਸੀ, ਉੱਥੇ ਨਾ ਦੇ ਬਰਾਬਰ ਤਨਖ਼ਾਹ ਮਿਲਦੀ ਹੈ। ਅਸੀਂ ਦੁਕਾਨ ਉੱਤੇ ਜ਼ਿਆਦਾ ਪੈਸੇ ਕਮਾ ਲੈਂਦੇ ਹਾਂ ਅਤੇ ਅਸੀਂ ਕਿਸੇ ਦੇ ਗੁਲਾਮ ਨਹੀਂ ਹਾਂ। ਸਾਡੇ ਵਰਗੇ ਦਸਤਕਾਰ ਜਿੰਨਾ ਦਾ ਆਪਣਾ ਕਾਰੋਬਾਰ ਹੈ ਅਸੀਂ ਰਾਜਿਆਂ ਵਰਗੇ ਹਾਂ, ਕੋਈ ਸਾਨੂੰ ਨਹੀਂ ਦੱਸ ਸਕਦਾ ਕਿ ਅਸੀਂ ਕੀ ਕਰਨਾ ਹੈ। ਅਸੀ ਅਾਪਣੀ ਖੁਸ਼ੀ ਲਈ ਕੰਮ ਕਰਦੇ ਹਾੰ।

2
11

\\ ਥੋੜ੍ਹੀ ਦੇਰ ਬਾਅਦ ਕੋਈ ਨਾ ਕੋਈ ਕੋਲੋਂ ਲੰਘਦਾ ਤਾਂ ਜਸਵੰਤ ਸਿੰਘ ਉਹਨਾਂ ਬਾਰੇ ਦੱਸਣ ਲੱਗਦਾ ਕਿ ਉਹਨਾਂ ਦੇ ਵੱਡੇ ਵਡੇਰੇ ਪਿੱਤਲ ਦੇ ਭਾਂਡੇ ਬਣਾਉਣ ਵਿੱਚ ਕਿੰਨੇ ਮਾਹਰ ਸਨ। \\

ਅਸੀਂ ਕਈ ਸਾਲ ਪਹਿਲਾੰ ਭਾਂਡੇ ਬਣਾਉਣੇ ਛੱਡ ਦਿੱਤੇ ਸਨ। ਜੇ ਤੁਸੀਂ ਹੁਣ ਉਹ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਮ੍ਰਿਤਸਰ ਨੇੜੇ ਜੰਡਿਆਲਾ ਗੁਰੂ ਜਾਂ ਯੂਪੀ ਵਿੱਚ ਮੁਰਦਾਬਾਦ ਜਾਣਾ ਪਵੇਗਾ। ਯੂਪੀ ਵਿੱਚ ਤਾਂ ਤੁਹਾਨੂੰ ਅਜਿਹੇ ਕਾਰੀਗਰ ਵੀ ਮਿਲਣਗੇ ਜੋ ਭਾਂਡਿਆਂ ਉੱਤੇ ਹੱਥਾਂ ਨਾਲ ਮੀਨਾਕਾਰੀ ਕਰਦੇ ਹਨ। ਪੰਜਾਬ ਵਿੱਚ ਸਾਡੇ ਲੋਕ ਜ਼ਿਆਦਾ ਮਿਹਨਤ ਕਰਨ ਲਈ ਤਿਆਰ ਨਹੀਂ ਹਨ। ਹੁਣ ਅਸੀਂ ਸਿਰਫ਼ ਪੁਰਾਣੇ ਭਾਂਡੇ ਨੂੰ ਸਮਾਰਨ ਅਤੇ ਪਾਲਿਸ਼ ਕਰਨ ਦਾ ਕੰਮ ਕਰਦੇ ਹਾਂ ਜਦ ਕਿ ਮੇਰਾ ਪਿਤਾ ਜੀ ਸਵੇਰੇ 4 ਵਜੇ ਉੱਠ ਜਾਂਦੇ ਸੀ ਤੇ ਭੱਠੀ ਵਿੱਚ ਤਾਂਬਾ ਗਰਮ ਕਰਨ ਲੱਗ ਪੈੰਦੇ ਸੀ ਤੇ ਰਾਤ 9 ਵਜੇ ਤੱਕ ਕੰਮ ਕਰਦੇ ਰਹਿੰਦੇ ਅਤੇ ਦੂਜੇ ਪਾਸੇ ਮੈਨੂੰ ਭੱਠੀ ਦੀ ਬਹੁਤ ਘੱਟ ਲੋੜ ਪਈ ਹੈ।

ਅਸੀਂ 13 ਭੈਣ ਭਰਾ ਸੀ ਅਤੇ 11 ਅਜੇ ਜਿਉਂਦੇ ਹਾਂ। ਸਾਰੀਆਂ ਪੰਜੇ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਆਪੋ ਆਪਣੇ ਘਰੇ ਹਨ। ਸਿਰਫ਼ ਮੈਂ ਹੀ ਇਹ ਕੰਮ ਕਰ ਰਿਹਾ ਹਾਂ ਬਾਕੀ ਚਾਰ ਭਰਾ ਮਕੈਨਿਕ ਹਨ ਜਾਂ ਸਟੀਲ ਵਪਾਰਕ ਹਨ। ਮੈਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਕਹਿੰਦਾ ਕਿ ਉਹ ਮੇਰੇ ਕੰਮ ਵਿੱਚ ਹੱਥ ਵਟਾਉਣ। ਮੈਂ ਨਹੀਂ ਚਾਹੁੰਦਾ ਕਿ ਉਹ ਕੰਮ ਕਰਨ। ਜਦ ਮੈਂ ਹੀ ਸੰਗਰਸ਼ ਕਰ ਰਿਹਾ ਹਾਂ ਤਾਂ ਮੈਂ ਉਹਨਾਂ ਨੂੰ ਇਹ ਕਿੱਤਾ ਅਪਣਾਉਣ ਲਈ ਕਿਉਂ ਕਹਾਂਗਾ। ਮਜਨ ਉਹਨਾਂ ਨੂੰ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਉਹ ਕੋਈ ਚੰਗੀ ਨੌਕਰੀ ਕਰ ਸਕਣ।

_DSC6564
17
14
1

Stay in Touch

Stay in Touch

Find us on