ਕਿਰਤ ਵਾਰਤਾ

ਕੁਲਜੀਤ ਸਿੰਘ
ਪਾਪੜ ਬਣਾਉਣ ਵਾਲਾ
ਅੰਮ੍ਰਿਤਸਰ

ਕੁਲਜੀਤ ਸਿੰਘ
ਪਾਪੜ ਬਣਾਉਣ ਵਾਲਾ
ਅਮ੍ਰਿਤਸਰ

ਵਾਰਤਾ ਨੁੰ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email

ਪਹਿਲਾਂ ਸਭ ਵਧੀਆ ਸੀ ਜਦੋਂ ਸੁਖਬੀਰ ਬਾਦਲ ਨੇ ਇਹਨੂੰ ਵਿਰਾਸਤ ਗਲੀ ਨਹੀਂ ਬਣਾਇਆ ਸੀ। ਉਹ ਇੱਕ ਪਲਾਜ਼ਾ ਬਣਾਉਣਾ ਚਾਹੁੰਦਾ ਸੀ ਤੇ ਸਾਨੂੰ ਸਾਡੀਆਂ ਦੁਕਾਨਾਂ ਵੇਚਣ ਲਈ ਕਿਹਾ। ਜਦੋਂ ਅਸੀਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਇਹ ਕੰਧ ਬਣਵਾ ਦਿੱਤੀ ਜਿਸ ਨਾਲ ਇਸ ਪਵਿੱਤਰ ਥਾਂ ਦੀ ਦਿੱਖ ਖ਼ਰਾਬ ਹੋ ਗਈ। ਦੋ ਸਾਲ ਇੱਥੇ ਮਲਬੇ ਦੇ ਢੇਰ ਲੱਗੇ ਹੋਏ ਸਨ। ਸਾਡੀਆਂ ਦੁਕਾਨਾਂ ਹੁਣ ਦਿਸਦੀਆਂ ਨਹੀਂ ਤੇ ਲੋਕ ਆਲੇ ਦੁਆਲੇ ਦਾ ਵਿਦੇਸ਼ੀ ਆਰਕੀਟੈਕਚਰ ਦੇਖਕੇ ਲੰਘ ਜਾਂਦੇ ਹਨ।

ਸਾਡਾ ਕਾਰੋਬਾਰ 200 ਤੋਂ ਵੱਧ ਸਾਲ ਪੁਰਾਣਾ ਹੈ। ਇਹ ਮੇਰੇ ਪੜਦਾਦੇ ਨੇ ਸ਼ੁਰੂ ਕੀਤਾ ਸੀ। ਮੇਰੇ ਦਾਦੇ ਦੇ ਸਮੇਂ ਸਾਡਾ ਕੰਮ ਜ਼ੋਰਾਂ ਸ਼ੋਰਾਂ ‘ਤੇ ਸੀ। ਗਿਆਨੀ ਜ਼ੈਲ ਸਿੰਘ ਅਤੇ ਪ੍ਰਤਾਪ ਸਿੰਘ ਕੈਰੋਂ ਸਾਡੇ ਰੈਗੂਲਰ ਗਾਹਕ ਸਨ ਅਤੇ ਬਹੁਤ ਕਰੀਬੀ ਪਰਿਵਾਰਕ ਦੋਸਤ ਵੀ ਸਨ। ਫਿਰ ਸਾਡੇ ਕਾਰੀਗਰ ਘੱਟਦੇ ਗਏ। ਸਾਡੇ ਨਾਲ ਲਗਭਗ 100 ਕਾਰੀਗਰ ਕੰਮ ਕਰਦੇ ਸਨ। ਹੁਣ ਉਹ ਸਾਰੇ ਮਰ ਚੁੱਕੇ ਹਨ ਅਤੇ ਅਸੀਂ ਹੋਰ ਦੁਕਾਨਦਾਰਾਂ ਵਾਂਗੂੰ ਕੱਚੇ ਕਾਰੀਗਰਾਂ ਨੂੰ ਨੌਕਰੀ ਉੱਤੇ ਨਹੀਂ ਰੱਖਦੇ। ਉਹਨਾਂ ਦੇ ਬੱਚਿਆਂ ਨੇ ਇਹ ਕੰਮ ਨਹੀਂ ਅਪਣਾਇਆ। ਬੱਸ ਹੁਣ ਅਸੀਂ ਸਿਰਫ਼ ਤਿੰਨ ਜਾਣੇ ਰਹਿ ਗਏ ਹਾਂ: ਮੈਂ, ਮੇਰਾ ਭਾਈ ਅਤੇ ਮੇਰਾ ਇੱਕ ਮੁੰਡਾ। ਅਸੀਂ ਸਵੇਰੇ 6 ਵਜੇ ਉੱਠਦੇ ਹਾਂ ਅਤੇ 7 ਵਜੇ ਤੱਕ ਕੰਮ ਸ਼ੁਰੂ ਕਰ ਦਿੰਦੇ ਹਾਂ। ਮੈਂ 10 ਵਜੇ ਦੁਕਾਨ ਉੱਤੇ ਆਉਂਦਾ ਹਾਂ ਅਤੇ ਉਹ ਦੋਵੇਂ ਸ਼ਾਮ ਤੱਕ ਪਾਪੜ ਬਣਾਉਣ ਦਾ ਕੰਮ ਕਰਦੇ ਹਨ। ਇਹ ਕੰਮ ਮੇਰੀ ਉਮਰ ਵਿੱਚ ਕਰਨ ਵਾਲਾ ਨਹੀਂ ਹੈ, ਮੈਂ 76 ਸਾਲਾਂ ਦਾ ਹਾਂ ਪਰ ਮੈਂ ਕਿਸੇ ਹੋਰ ਉੱਤੇ ਭਰੋਸਾ ਨਹੀਂ ਕਰ ਸਕਦਾ। ਹੁਣ ਤਾਂ ਪਾਪੜਾਂ ਵਾਲਾ ਬਜ਼ਾਰ ਵੀ ਨਹੀਂ ਰਿਹਾ। ਸਿਰਫ਼ 4 ਜਾਂ 5 ਦੁਕਾਨਾਂ ਰਹਿ ਗਈਆਂ ਹਨ। ਉੱਥੇ ਕੋਈ ਨਹੀਂ ਜਾਂਦਾ, ਉਹ ਦੁਕਾਨਾਂ ਸ਼ਹਿਰ ਵਿੱਚ ਕਾਫੀ ਅੰਦਰ ਹਨ।

DSC_1599
DSC_1592
DSC_1599

\\ਸਮੇਂ ਕਿਵੇਂ ਬਦਲ ਗਏ ਹਨ? \\

ਤੁਸੀਂ ਮੰਨੋਂਗੇ ਨਹੀਂ, ਪਰ ਮੇਰਾ ਹੋਰ ਜੀਣ ਦਾ ਜੀਅ ਨਹੀਂ ਕਰਦਾ। ਰੱਬ ਮੌਤ ਦੇ ਦਵੇ ਤਾਂ ਚੰਗਾ ਹੋਵੇਗਾ। ਜਿਸ ਕਿਸੇ ਨੇ 1953-54 ਦੇ ਸਮੇਂ ਵੇਖੇ ਹਨ, ਉਹ ਹੁਣ ਖੁਸ਼ ਨਹੀਂ ਰਹਿ ਸਕਦਾ। ਲੋਕਾਂ ਵਿੱਚ ਬਹੁਤ ਪਿਆਰ-ਮੁਹੱਬਤ ਸੀ, ਉਹ ਇੱਕ ਦੂਜੇ ਲਈ ਜਿਉਂਦੇ ਸੀ। ਹੁਣ ਚਾਰੇ ਪਾਸੇ ਨਫ਼ਰਤ ਹੀ ਦਿਖਦੀ ਹੈ, ਹਰ ਕੋਈ ਪੈਸੇ ਪਿੱਛੇ ਪਿਆ ਹੋਇਆ ਹੈ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, “ਲੋੜ ਥੁੜੇ ਨਾ, ਬਹੁਤ ਜੁੜੇ ਨਾ।” ਉਹ ਵੇਲੇ ਵਾਪਿਸ ਨਹੀਂ ਆਉਣੇ। ਮੈਂ ਅੱਧਾ ਕਿੱਲੋ ਮੱਖਣ ਰੋਜ਼ ਖਾਂਦਾ ਸੀ ਤੇ ਜਦੋਂ ਘਿਉ ਬਣਦਾ ਤਾਂ ਉਸਦੀ ਮਹਿਕ ਨਾਲ ਦਿਲ ਖੁਸ਼ ਹੋ ਜਾਂਦਾ ਸੀ ਤੇ ਕੌਲਾ ਭਰ ਕੇ ਪੀ ਜਾਂਦਾ ਸੀ। ਮੈਨੂੰ ਦੱਸੋ ਅੱਜ ਕੱਲ੍ਹ ਇਹੋ ਜਿਹੀ ਖੁਸ਼ੀ ਕਿੱਥੇ ਮਿਲਦੀ ਹੈ।

ਅਸੀਂ ਸ਼ੁਰੂ ਤੋਂ ਅੰਮ੍ਰਿਤਸਰ ਵਿੱਚ ਹੀ ਰਹਿ ਰਹੇ ਹਾਂ, ਹੁਣ ਸਾਡੇ ਪੁਰਾਣੇ ਘਰ ਵਿੱਚ ਸਾਡੀ 5ਵੀਂ ਪੀੜ੍ਹੀ ਹੈ। ਮੇਰੇ ਪਿਉ ਦੇ 4 ਭਾਈ ਸੀ ਤੇ ਅੱਗੇ ਉਹਨਾਂ ਸਾਰਿਆਂ ਦੇ 3-4 ਜਵਾਕ ਸੀ, ਸਦਾ ਹੀ ਮੇਲੇ ਲੱਗੇ ਰਹਿੰਦੇ, ਬਹੁਤ ਖੁਸ਼ੀਆਂ ਸਨ। ਹੁਣ ਸਭ ਬਦਲ ਗਿਆ ਹੈ। ਮਾਪੇ ਤੇ ਭੈਣ-ਭਰਾ ਸਭ ਚਲੇ ਗਏ ਨੇ, ਤੇ ਬੱਚੇ ਹੁਣ ਇਕੱਠੇ ਰਹਿਣਾ ਨਹੀਂ ਚਾਹੁੰਦੇ। ਪਤਾ ਨਹੀਂ ਕਿਉਂ ਸਭ ਨੂੰ ਆਪਣੀ ਆਪਣੀ ਥਾਂ ਚਾਹੀਦੀ ਹੈ। ਉਹ ਕੱਠੇ ਰਹਿਣ ਦੀ ਤਾਕਤ ਨਹੀਂ ਸਮਝਦੇ, ਜਦੋਂ ਤੁਸੀਂ ਬਿਮਾਰ ਹੋ ਜਾਵੋਂ ਜਾਂ ਕੋਈ ਹੋਰ ਬਿਪਤਾ ਪੈ ਜਾਵੇ ਤਾਂ ਤੁਸੀਂ ਕਿੱਥੇ ਜਾਉਗੇ। ਪਰਿਵਾਰ ਤੋਂ ਭੱਜਣਾ ਨਹੀਂ ਚਾਹੀਦਾ ਸਗੋਂ ਪਰਿਵਾਰ ਤਾਂ ਤਾਕਤ ਦਿੰਦਾ। ਮੇਰਾ ਵੇਲਾ ਲੰਘ ਗਿਆ ਹੈ, ਇਹ ਵੇਲੇ ਮੈਨੂੰ ਰਾਸ ਨਹੀਂ ਆਉਂਦੇ।

DSC_1654
DSC_1594

Stay in Touch

Stay in Touch

Find us on