ਕਿਰਤ ਵਾਰਤਾ

ਲਖਬੀਰ ਸਿੰਘ

ਪਰੋਜੈਕਟਰ ਚਲਾਉਣ ਵਾਲਾ
ਅਮ੍ਰਿਤਸਰ

ਲਖਬੀਰ ਸਿੰਘ
ਪਰੋਜੈਕਟਰ ਚਲਾਉਣ ਵਾਲਾ
ਅਮ੍ਰਿਤਸਰ

ਵਾਰਤਾ ਨੁੰ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
2

ਮੇਰਾ ਭਾਈ ਮੁਕਤਸਰ ਦੇ ਸਿਨੇਮਾਘਰ ਵਿੱਚ ਕੰਮ ਕਰਦਾ ਹੁੰਦਾ ਸੀ। ਉਹ ਸਮੇਂ ਰੀਲ ਦੇ ਸਨ ਅਤੇ ਭਰਾ ਚੰਗੇ ਪੈਸੇ ਕਮਾ ਲੈਂਦਾ ਸੀ। ਉਸਨੇ ਮੈਨੂੰ ਨਾਲ ਕੰਮ ਕਰਨ ਲਈ ਪੁੱਛਿਆ ਤਾਂ ਮੈਂ ਆਪਣਾ ਸਮਾਨ ਲੈਕੇ ਉਸਦੇ ਨਾਲ ਰਹਿਣ ਚਲਿਆ ਗਿਆ। ਓਥੋਂ ਮੈਂ ਅੰਮ੍ਰਿਤਸਰ ਆ ਗਿਆ, ਕ੍ਰਿਸ਼ਨਾ ਥਿਏਟਰ ਉਹਨਾ ਸਮਿਆਂ ਦੇ ਪ੍ਰਮੁੱਖ ਸਿਨੇਮਾਘਰਾਂ ਵਿੱਚੋਂ ਇੱਕ ਸੀ। ਮੈਂ ਇਥੇ ਕੰਮ ਮੰਗਣ ਲਈ ਆਇਆ ਪਰ ਇਹਨਾ ਮੁਤਾਬਕ ਮੈਂ ਕੰਮ ਵਿੱਚ ਮਾਹਿਰ ਨਹੀਂ ਸੀ, ਫਿਰ ਮੈਂ ਰੀਗਲ ਸਿਨੇਮਾਂ ਵਿੱਚ ਇੱਕ ਗੁਰੂ ਤੋ ਕੰਮ ਸਿੱਖਿਆ। ਕੁਝ ਹੀ ਸਮੇਂ ਬਾਅਦ ਇਹਨਾ ਨੇ ਮੈਨੂੰ ਕ੍ਰਿਸ਼ਨਾ ਥਿਏਟਰ ਵਿੱਚ ਕੰਮ ਕਰਨ ਲਈ ਚੰਗੀ ਤਨਖਾਹ ਦੀ ਪੇਸ਼ਕਸ਼ ਦਿੱਤੀ ਅਤੇ ਮੈਂ ਇੱਥੇ ਆ ਗਿਆ।

ਕੁਝ ਲੋਕ ਹਲੇ ਵੀ ਇਸ ਤਰਾਂ ਦੇ ਪੁਰਾਣੇ ਸਿਨੇਮਿਆ ਵਿੱਚ ਆਉਂਦੇ ਹਨ। ਹਰ ਪਰਕਾਸ਼ਣ ਵਿੱਚ ਤਕਰੀਬਨ ੩੦-੩੫ ਲੋਕ ਆ ਜਾਂਦੇ ਹਨ। ਅਜਿਹਾ ਨਹੀਂ ਹੈ ਕਿ ਲੋਕ ਇਸ ਪੁਰਾਣੇ ਤਰੀਕੇ ਦੇ ਸਿਨੇਮਾਂ ਵਿੱਚ ਆਉਣਾ ਨਹੀਂ ਚਾਹੁੰਦੇ ਪਰ ਹੁਣ ਰੀਲ ਉੱਤੇ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਹਨ। ਇਸ ਲਈ ਅਸੀਂ ਸਾਲਾਂ ਪੁਰਾਣੀਆਂ ਫਿਲਮਾਂ ਹੀ ਚਲਾਉਂਦੇ ਹਾਂ। ਇਹ ਸਭ ਜਦੋਂ ਚਾਹੋ ਟੈਲੀਵਿਜਨ ਉਪਰ ਵੀ ਦੇਖ ਸਕਦੇ ਹੋ।ਤੁਸੀਂ ਪਰੋਜੈਕਸ਼ਨ ਵਾਲੇ ਸੁਰਾਖ ਵਿੱਚੋਂ ਝਾਕ ਕੇ ਦੇਖੋ ਤਾਂ ਪਤਾ ਲਗਦਾ ਹੈ ਕਿ ਇਹ ਰੀਲਾਂ ਵਾਰ ਵਾਰ ਚੱਲ ਕੇ ਘਸ ਚੁੱਕੀਆਂ ਹਨ ਪਰ ਫਿਰ ਵੀ ਲੋਕ ਇਹਨਾ ਨੂੰ ਦੇਖਣ ਆਉਂਦੇ ਹਨ।

6
14
6

ਮੈਨੂੰ ਉਹ ਦਿਨ ਵੀ ਯਾਦ ਹਨ ਜਦੋਂ ਸਿਨੇਮਾਹਾਲ ਅਤੇ ਬਾਲਕੋਨੀ ਵੀ ਭਰੀ ਹੁੰਦੀ ਸੀ। ਸੈਂਕੜੇ ਲੋਕ ਬੈਠੇ ਹੁੰਦੇ ਸਨ, ਸਾਨੂੰ ਪੂਰਾ ਸਤਰਕ ਰਹਿਣਾ ਪੈਂਦਾ ਸੀ, ਮੈਨੂੰ ਲਗਦਾ ਸੀ ਕਿ ਸਭ ਕੁਝ ਮੇਰੇ ਹੀ ਹੱਥ ਹੈ।ਰੀਲ ਬਦਲਣ ਦੇ ਨਾਲ ਕਾਰਬਨ ਬੱਲਬ ਦਾ ਵੀ ਧਿਆਨ ਰੱਖਣਾ ਹੁੰਦਾ ਹੈ ਜਿਸਦੇ ਵਿੱਚੋ ਰੌਸ਼ਨੀ ਨਿਕਲਕੇ ਰੀਲ ਉਪਰ ਪੈਂਦੀ ਹੋਈ ਪਰਦੇ ਉੱਪਰ ਤਸਵੀਰ ਬਣਾਉਂਦੀ ਹੈ ਅਤੇ ਫੋਕਸ ਨੂੰ ਵੀ ਹਰ ਵੇਲੇ ਦੇਖਦੇ ਰਹਿਣਾ ਹੁੰਦਾ ਹੈ। ਹੁਣ ਅਸੀਂ ਬਾਲਕੋਨੀ ਬੰਦ ਕਰ ਦਿੱਤੀ ਹੈ ਪਰ ਹਾਲ ਵੀ ਬਹੁਤੀ ਚੰਗੀ ਹਾਲਤ ਵਿੱਚ ਨਹੀਂ।

ਨਵੇਂ ਪਰੋਜੈਕਟਰ ਚਲਾਉਣੇ ਬਹੁਤ ਆਸਾਨ ਹਨ। ਮੈਂ ਆਪਣੇ ਦੋਸਤਾਂ ਨੂੰ ਮਿਲਣ ਜਾਂਦਾ ਹਾਂ ਜੋ ਨਵੇਂ ਸਿਨੇਮਾਘਰਾਂ ਵਿੱਚ ਕੰਮ ਕਰਦੇ ਹਨ।ਸਿਰਫ ਇੱਕ ‘ਪਲੇ’ ਬਟਨ ਦੱਬਣ ਨਾਲ ਹੀ ਤੁਹਾਡਾ ਸਾਰਾ ਕੰਮ ਹੋ ਜਾਂਦਾ ਹੈ।ਅੰਤਰਾਲ ਸਮੇਂ ਰੋਕ ਦਿਓ ਅਤੇ ਫਿਰ ਚਲਾ ਦਿਓ, ਬਸ ਇਨਾ ਹੀ ਕੰਮ ਹੈ। ਉਹਨਾ ਨੂੰ ਸਾਡੀ ਤਰਾਂ ਪਰੋਜੈਕਟਰ ਅਤੇ ਕੁਰਸੀ ਵਿੱਚਕਾਰ ਤਾਣਾ ਨਹੀਂ ਤਣਨਾ ਪੈਂਦਾ। ਇਸ ਸਿਨੇਮੇਂ ਦੇ ਮਾਲਕ ਵੀ ਜਲਦ ਹੀ ਇਸਦਾ ਨਵੀਨੀਕਰਨ ਕਰ ਦੇਣਗੇ। ਨਵੇਂ ਸਪੀਕਰ ਲਗਾ ਦਿੱਤੇ ਗਏ ਹਨ ਅਤੇ ਦੋ ਮਹੀਨੇ ਤੱਕ ਨਵੇਂ ਪਰੋਜੈਕਟਰ ਵੀ ਆਉਣ ਵਾਲੇ ਹਨ। ਹੁਣ ਕੰਮ ਵੀ ਘਟ ਜਾਵੇਗਾ ਅਤੇ ਉਸਨੂੰ ਕਰਨ ਦਾ ਮਜਾ ਵੀ ਪਰ ਉਸਦੀ ਆਪਣੀ ਅਲੱਗ ਮੌਜ ਹੋਏਗੀ।

4
9
7
1

Stay in Touch

Stay in Touch

Find us on