ਕਿਰਤ ਵਾਰਤਾ

ਮਲਕੀਤ ਕੁਮਾਰ

ਲੁਹਾਰ
ਰਾਹੋਂ

ਮਲਕੀਤ ਕੁਮਾਰ
ਲੁਹਾਰ
ਰਾਹੋਂ

ਵਾਰਤਾ ਨੁੰ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
40956272_1775645225876370_558465363319193600_o

ਵੇਖਣ ਨੂੰ ਸੌਖਾ ਲਗਦੈ ਪਰ ਇੱਕ ਦਾਤੀ ਬਣਾਉਣ ਲਈ ਬਹੁਤ ਸਾਰਾ ਟਾਈਮ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਪੁਰਾਣੀ ਰੇਤੀ ਨੂੰ ਪੂਰੇ ਜ਼ੋਰ ਨਾਲ ਕੁੱਟ ਕੁੱਟ ਕੇ ਸਿੱਧਾ ਕੀਤਾ ਜਾਂਦਾ ਹੈ। ਫਿਰ ਲੋਹੇ ਦੇ ਵਿੱਚ ਸਟੀਲ ਦੇ ਟੋਟੇ ਨੂੰ ਜੋੜਨਾ ਪੈਂਦਾ ਹੈ ਅਤੇ ਇਸਦੀ ਵੀ ਸਲਾਖ਼ ਆਉਂਦੀ ਹੈ। ਲੋਹੇ ਨੂੰ ਪੂਰਾ ਗਰਮ ਕਰਕੇ ਹੀ ਕੰਮ ਹੁੰਦਾ ਹੈ। ਮੈਂ ਕੁਅੰਟਲ ਰੇਤੀ ਖ਼ਰੀਦਦਾਂ ਡੀਲਰ ਕੋਲੋਂ ਤੇ ਫਿਰ ਉਹਦੇ ਉੱਤੇ ਕੰਮ ਕਰਦਾਂ। ਵੈਸੇ ਉਹਨਾਂ ਨੂੰ ਤਾਂ 25 ਰੁਪਏ ਕਿੱਲੋ ਮਿਲਦੀ ਹੈ ਪਰ ਮੈਨੂੰ 110 ਰੁਪਏ ਕਿੱਲੇ ਦਿੰਦੇ ਹਨ। ਫਿਰ ਮੈਂ ਇਸਨੂੰ ਦਾਤੀ ਦਾ ਆਕਾਰ ਦਿੰਦਾ ਹਾਂ ਅਤੇ ਦਾਤੀ ਉੱਤੇ ਦੰਦੇ ਪਾਉਣਾ ਆਪਣੇ ਆਪ ਵਿੱਚ ਹੀ ਬਹੁਤ ਮਿਹਨਤ ਵਾਲਾ ਕੰਮ ਹੈ। ਮਸ਼ੀਨ ‘ਤੇ ਕੰਮ ਕਰਨ ਕਰਕੇ ਦੋਵੇਂ ਹੱਥਾਂ ਉੱਤੇ ਚੰਗਿਆੜੇ ਪੈ-ਪੈ ਕੇ ਹੱਥ ਖ਼ਰਾਬ ਹੋ ਗਏ ਹਨ| ਪਰ ਚੀਜ਼ ਵਧੀਆ ਬਣਾਉਂਦਾ ਹਾਂ। ਕੋਈ ਵੀ ਮਜ਼ਦੂਰ ਜਦੋਂ ਆਉਂਦਾ ਤੇ ਦਾਤੀ ਉੱਤੇ ਦਾਤੀ ਰੱਖ ਕੇ ਦੇਖਦਾ ਐ ਤਾਂ ਉਹ ਦੋਨਾਂ ਨੂੰ ਇੱਕੋ ਜਿਕੀਆਂ ਦੇਖ ਹੈਰਾਨ ਹੋ ਜਾਂਦਾ ਹੈ। ਜੋ ਸਮਾਨ ਇਸ ਸਮੇਂ ਪਿਆ ਹੈ ਇਹਨੂੰ ਬਣਾਉਣ ਲਈ ਮੈਨੂੰ 6-7 ਮਹੀਨੇ ਲੱਗੇ ਹਨ।

ਦੋ ਬੱਚੇ ਹਨ, ਦੋਵੇਂ ਗੁੱਡੀਆਂ। ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਲਗਾਈਆਂ ਨੇ, ਮਹਿੰਗਾ ਸੌਦਾ ਹੈ ਪਰ ਹੋਰ ਕੋਈ ਚਾਰਾ ਨਹੀਂ। ਸਾਰੇ ਖ਼ਰਚੇ ਇਸ ਦੁਕਾਨ ਵਿੱਚੋਂ ਹੀ ਪੂਰੇ ਕਰਨੇ ਪੈਂਦੇ ਹਨ। ਅਸੀਂ ਪੰਜ ਭਰਾ ਹਾਂ। ਮੈਂ ਜਦੋਂ 18 ਸਾਲਾਂ ਦਾ ਸੀ ਤਾਂ ਸਾਡਾ ਪਿਉ ਪੂਰਾ ਹੋ ਗਿਆ ਸੀ, ਹਾਲੇ ਵੀ ਅਸੀਂ ਇੱਕ ਹੀ ਘਰ ਵਿੱਚ ਰਹਿ ਰਹੇ ਹਾਂ। ਆਪਣਾ ਘਰ ਬਣਾਉਣ ਲਈ ਪਹਿਲਾਂ ਪਲਾਟ ਖ਼ਰੀਦਣਾ ਪਊ ਤੇ ਉਹ ਬਹੁਤ ਮਹਿੰਗਾ ਮਿਲਦਾ ਹੈ। ਹਰ ਕਿਸੇ ਦੀ ਖ਼ੁਆਇਸ਼ ਹੁੰਦੀ ਹੈ ਆਪਣਾ ਘਰ ਬਣਾਉਣ ਦੀ। ਜਿੰਨੀ ਮਿਹਨਤ ਲੱਗੇਗੀ ਮੈਂ ਕਰਾਂਗਾ ਤੇ ਕਿਸੇ ਟੈਮ ਘਰ ਵੀ ਬਣ ਜਾਊ।

ਸ਼ਰਾਬ ਨੀ ਕਦੇ ਪੀਤੀ, ਡੋਡੇ ਨੀ ਖਾਧੇ, ਭੰਗ ਨੀ ਪੀਤੀ। ਆਪਾਂ ਕੰਮ ਕਰਦੇ ਆਂ ਨਿਆਣੇ ਪਾਲਦੇ ਆਂ। ਬੰਦੇ ਦੀ ਤਰੱਕੀ ਇਸ ਗੱਲ ਤੋਂ ਹੁੰਦੀ ਆ ਕਿ ਉਹ ਟਾਈਮ ਕਿਵੇਂ ਵਰਤਦਾ। ਮੈਂ 12 ਘੰਟੇ ਦੁਕਾਨ ਉੱਤੇ ਕੰਮ ਕਰਦਾ ਹਾਂ ਤੇ ਬਾਕੀ ਅੱਧਾ ਟਾਈਮ ਘਰੇ। ਉਸ ਟਾਈਮ ਵਿੱਚ ਮੈਂ ਪਾਠ ਪੂਜਾ ਲਈ ਇੱਕ ਘੰਟਾ ਕੱਢਦਾ ਹਾਂ ਕਿਉਂਕਿ ਉਹੀ ਹੈ ਜੋ ਸਾਰੀਆਂ ਤਕਲੀਫ਼ਾਂ ਦੂਰ ਕਰਦਾ ਹੈ। ਮੈਂ ਹਿੰਦੂ ਹਾਂ ਪਰ ਇੱਕ ਵਾਰ ਅਸੀਂ ਗੰਭੀਰ ਮੁਸੀਬਤ ਵਿੱਚ ਫਸ ਗਏ ਤਾਂ ਅਸੀਂ ਯੀਸ਼ੂ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ। ਮੁਸੀਬਤ ਦਾ ਹੱਲ ਹੋ ਗਿਆ, ਫਿਰ ਮੈਨੂੰ ਉਸਦੀ ਪਾਵਰ ਦਾ ਅਹਿਸਾਸ ਹੋਇਆ। ਇਸ ਕਰਕੇ ਹੀ ਮੈਂ ਉਹਨਾਂ ਦੀਆਂ ਇੰਨੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ। ਉਹੀ ਮੇਰਾ ਰਾਖਾ ਹੈ।

ਦਾਤੀਆਂ ਦਾ ਰੇਟ ਦਾ ਮਸਲਾ ਬਹੁਤ ਆਉਂਦਾ ਹੈ। ਅਸੀਂ ਹਾਲੇ ਵੀ ਇਹਨਾਂ ਨੂੰ 150-180 ਰੁਪਏ ਤੇ ਵੇਚਦੇ ਹਾਂ ਜੀਹਦੇ ਨਾਲ ਮਿਹਨਤ ਦਾ ਮੁੱਲ ਨਹੀਂ ਪੈਂਦਾ। ਮੈਂ ਕਈ ਵਾਰ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨੇੜੇ ਤੇੜੇ ਦੀਆਂ ਦੁਕਾਨਾਂ ਵਾਲੇ ਗਾਹਕਾਂ ਨੂੰ ਖਿੱਚਣ ਲਈ ਘੱਟ ਰੇਟ ਤੇ ਵੇਚਣ ਲੱਗ ਪੈਂਦੇ ਹਨ। ਇਸੇ ਕਾਰਨ ਮੈਂ ਮੇਨ ਰੋਡ ਦੇ ਨੇੜੇ ਦੁਕਾਨ ਪਾਉਣਾ ਚਾਹੁੰਦਾ ਹਾਂ, ਜਿੱਥੇ ਮੈਨੂੰ ਹੋਰ ਗਾਹਕ ਮਿਲ ਸਕਣ ਅਤੇ ਮੇਰੀ ਮਿਹਨਤ ਦਾ ਮੁੱਲ ਪੈ ਸਕੇ।

Stay in Touch

Stay in Touch

Find us on