ਇਹ ਇੱਕ 92 ਸਾਲਾ ਮੋਚੀ ਹੈ ਜੋ ਘਰ ਤੋਂ ਕੰਮ ਕਰਦਾ ਹੈ। ਇਸਦਾ ਪਰਿਵਾਰ 70ਵਿਆਂ ਤੋਂ ਰਾਜਸਥਨ ਤੋਂ ਇੱਥੇ ਆਇਆ ਅਤੇ ਇੱਥੇ ਉਹਨਾਂ ਨੇ ਸੜਕ ਕਿਨਾਰੇ ਆਪਣੀ ਦੁਕਾਨ ਬਣਾ ਲਈ ਸੀ। 2017 ਵਿੱਚ ਲਗਭਗ 40 ਸਾਲਾਂ ਬਾਅਦ ਸਰਕਾਰ ਨੇ ਗ਼ੈਰ=ਕਾਨੂੰਨੀ ਕਬਜ਼ੇ ਕਾਰਨ ਥਾਂ ਖਾਲੀ ਕਰਵਾ ਲਈ ਅਤੇ ਇਹ ਘਰੇ ਹੀ ਰਹਿਣ ਲੱਗਿਆ ਜਿੱਥੇ ਇਹ ਕਦੇ ਕਦਾਈਂ ਕੰਮ ਕਰ ਲੈਂਦਾ ਹੈ। ਇਹਦਾ ਮੁੰਡਾ ਵੀ ਇਹੀ ਕੰਮ ਕਰਦਾ ਹੈ ਪਰ ਕਿਸੇ ਹੋਰ ਲਈ ਕਿਉਂਕਿ ਹੁਣ ਇਹਨਾਂ ਕੋਲ ਆਪਣੀ ਦੁਕਾਨ ਨਹੀਂ ਹੈ।
ਇਸਦਾ ਇੱਕ ਦੋਸਤ ਜੋ ਹਾਲੇ ਵੀ ਆਪਣੀ ਖ਼ੁਦ ਦੀ ਦੁਕਾਨ ਚਲਾ ਰਹਾ ਹੈ, ਜਦ ਉਸਨੂੰ ਉਸਦੇ ਕੰਮ ਦੇ ਹਾਲਾਤ ਬਾਰੇ ਪੁੱਛਿਆ ਤਾਂ ਉਸਨੇ ਕਿਹਾ,
“ਸਮੇਂ ਬਦਲ ਗਏ ਪਰ ਦਿਮਾਗ਼ ਨਹੀਂ ਬਦਲੇ। ਮਿਹਨਤ ਦੀ ਕੋਈ ਕਦਰ ਨਹੀਂ ਹੈਗੀ, ਲੋਕਾਂ ਨੂੰ ਇਹ ਕੰਮ ਸੌਖਾ ਲੱਗਦੈ। ਸਮੇਂ ਉੱਤੇ ਕੰਮ ਨਾ ਹੋਣ ਕਰਕੇ ਮੈਂ ਗਾਹਕਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਗਾਲ੍ਹਾਂ ਸੁਣੀਆਂ ਹੋਈਆਂ ਹਨ, ਉਹ ਸਮਝਦੇ ਨਹੀਂ ਕਿ ਇਹਨੂੰ ਸਮਾਂ ਲੱਗਦੈ, ਕੋਈ ਜਾਦੂ ਤਾਂ ਹੈ ਨਹੀਂ।