ਕਿਰਤ ਵਾਰਤਾ

ਸ਼ੀਲਾ

ਰਜਾਈ ਨਗੰਦ
ਡੱਡੂਮਾਜਰਾ

ਸ਼ੀਲਾ
ਰਜਾਈ ਨਗੰਦ
ਡੱਡੂਮਾਜਰਾ

ਵਾਰਤਾ ਨੁੰ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
IMG_5766

ਮੇਰਾ ਜਨਮ ਜੀਂਦ, ਹਰਿਆਣਾ ਵਿੱਚ ਹੋਇਆ ਸੀ। 40 ਸਾਲ ਪਹਿਲਾਂ ਜਦੋਂ ਮੈਂ ਦੋ-ਤਿੰਨ ਸਾਲਾਂ ਦੀ ਸੀ ਤਾਂ ਮੇਰੇ ਮਾਂ ਬਾਪ ਚੰਡੀਗ੍ਹੜ ਆ ਗਏ ਸਨ। ਜੀਂਦ ਵਿੱਚ ਉਹ ਖੇਤ ਮਜਦੂਰ ਸਨ ਪਰ ਚੰਡੀਗੜ੍ਹ ਆਕੇ ਉਹਨਾ ਨੇ ਰਜਾਈਆਂ ਨਗੰਦਣੀਆਂ ਸਿੱਖੀਆਂ ਸਨ। ਮੈਂ ਆਪਣੇ ਮਾਂ-ਬਾਪ ਤੋਂ ਹੀ ਇਹ ਕੰਮ ਸਿੱਖਿਆ ਹੈ ਅਤੇ ਉਹਨਾ ਨਾਲ ਕੰਮ ਵੀ ਕਰਦੀ ਸੀ। ਜਦੋਂ ਮੈਂ ਵੱਡੀ ਹੋਈ ਤਾਂ ਉਹਨਾ ਨੇ ਮੇਰਾ ਵਿਆਹ ਜੀਂਦ ਵਿੱਚ ਰਹਿੰਦੇ ਮੁੰਡੇ ਨਾਲ ਕਰ ਦਿੱਤਾ ਸੀ, ਉਥੇ ਖੇਤ ਮਜਦੂਰੀ ਤੋਂ ਬਿਨਾ ਕੋਈ ਕੰਮ ਨਹੀਂ ਸੀ। ਮੈ ਆਪਣੇ ਘਰਵਾਲੇ ਨੂੰ ਚੰਡੀਗ੍ਹੜ ਆਕੇ ਇਹ ਕੰਮ ਸਿੱਖਣ ਲਈ ਪੁੱਛਿਆ ਤਾਂ ਉਹ ਮੰਨ ਗਿਆ। ਅਸੀਂ ਦੋਨੇ ਚੰਡੀਗ੍ਹੜ ਆ ਗਏ ਪਰ ਮੇਰੇ ਲਈ ਵਿਆਹ ਇੱਕ ਮੁਸੀਬਤ ਬਣ ਗਿਆ ਸੀ। ਆਂਢ ਗੁਆਂਢ ਦੇ ਹਰ ਆਦਮੀ ਦੀ ਤਰਾਂ ਮੇਰਾ ਘਰਵਾਲਾ ਵੀ ਹਰ ਸ਼ਾਮ ਸ਼ਰਾਬ ਪੀਕੇ ਮੇਰੇ ਨਾਲ ਬੇਮਤਲਬ ਲੜਾਈ ਝਗੜਾ ਕਰਦਾ ਸੀ। ਜਿੰਨੇ ਪੈਸੇ ਮੈਂ ਦਿਨੇ ਕਮਾਉਂਦੀ ਸੀ ਸ਼ਾਮ ਨੂੰ ਉਹ ਉਸਦੀ ਸ਼ਰਾਬ ਪੀ ਲੈਂਦਾ ਸੀ, ਤਕਰੀਬਨ ਹਰ ਰਾਤ ਅਸੀਂ ਲੜਦੇ ਸੀ। ਕੁਝ ਸਾਲ ਪਹਿਲਾਂ ਜਿਗਰ ਖਰਾਬ ਹੋਣ ਕਾਰਨ ਉਹ ਗੁਜਰ ਗਿਆ ਸੀ।

ਸ਼ੁਰੂਆਤ ਤੋਂ ਹੀ ਕੰਮ ਕਰਨ ਲਈ ਅਸੀਂ 22 ਸੈਕਟਰ ਦੀ ਸੜਕ ਦੇ ਨਾਲ ਲੱਗਦੀ ਪਗਡੰਡੀ ਉੱਤੇ ਬੈਠਦੇ ਹਾਂ। ਪਹਿਲਾਂ ਸਾਨੂੰ ਨਗਰਪਾਲਿਕਾ ਵਾਲਿਆਂ ਤੋਂ ਬਚ ਕੇ ਜੋ ਸਮਾਨ ਹੱਥ ਆਉਂਦਾ ਸੀ, ਲੈਕੇ ਭੱਜਣਾ ਪੈਂਦਾ ਸੀ, ਪਰ ਹੁਣ ਉਹਨਾ ਦੇ ਕਨੂੰਨ ਕੁਝ ਬਦਲ ਗਏ ਹਨ ਅਤੇ ਉਹ ਸਾਨੂੰ ਕੋਈ ਪਰੇਸ਼ਾਨ ਨਹੀ ਕਰਦੇ । ਅਸੀਂ ਇੱਕ ਜਾਣਾ ਦਿਨ ਵਿੱਚ 250-300 ਰੁਪਏ ਕਮਾ ਲੈਂਦੇ ਹਾਂ। ਕਈ ਵਾਰ ਸਾਨੂੰ ਕੁਝ ਵੱਡਾ ਕੰਮ ਵੀ ਮਿਲ ਜਾਂਦਾ ਹੈ। ਇਥੋਂ ਦੇ ਇੱਕ ਅੰਕਲ ਤਕਰੀਬਨ 60 ਦੀ ਗਿਣਤੀ ਵਿੱਚ ਬੱਚਿਆਂ ਵਾਲੀਆਂ ਜੈਪੁਰੀ ਰਜਾਈਆਂ ਸਾਡੇ ਤੋਂ ਬਣਵਾਉਂਦੇ ਹਨ ਅਤੇ ਲੰਡਨ ਆਪਣੀ ਬੁਟੀਕ ਵਿੱਚ ਵੇਚਦੇ ਹਨ। ਉਹਨਾ ਨੂੰ ਇੱਕ ਰਜਾਈ ਦਾ ਮੁੱਲ 5000 ਮਿਲ ਜਾਂਦਾ ਹੈ ਅਤੇ ਬਣਵਾਈ ਸਿਰਫ 1000 ਰੁਪਈਏ ਪੈਂਦੀ ਹੈ।

ਅਸੀਂ ਨਗੰਦਿਆਂ ਲਈ ਧਾਗਾ ਅਤੇ ਹੋਰ ਸਮਾਨ ਦਿੱਲੀ ਸਦਰ ਬਾਜਾਰ ਤੋਂ ਖਰੀਦਦੇ ਹਾਂ, ਕਿਉਂਕਿ ਉਥੇ ਸਮਾਨ ਸਸਤਾ ਮਿਲਦਾ ਹੈ। ਘਰ ਚਲਾਉਣ ਜੋਗੇ ਪੈਸੇ ਮੈਂ ਕਮਾ ਲੈਂਦੀ ਹਾਂ ਅਤੇ ਮੈਨੂੰ ਹਰ ਮਹੀਨੇ 1000 ਰੁਪਈਏ ਵਿਧਵਾ ਪੈਨਸ਼ਨ ਵੀ ਮਿਲਦੀ ਹੈ ਪਰ ਬੱਚਿਆਂ ਨੂੰ ਕਾਲਜ ਭੇਜਣ ਜੋਗੀ ਕਮਾਈ ਨਹੀਂ ਹੁੰਦੀ। ਮੈਂ ਉਹਨਾਂ ਨੂੰ 12ਵੀਂ ਤੱਕ ਦੀ ਸਕੂਲ ਦੀ ਪੜ੍ਹਾਈ ਕਰਾ ਸਕਦੀ ਹਾਂ ਪਰ ਉਸਤੋਂ ਬਾਅਦ ਜੋ ਵੀ ਕਰਨਾ ਹੈ ਉਹ ਆਪ ਕਰਨਗੇ।

ਮੇਰਾ ਮੰਨਣਾ ਹੈ ਕਿ ਹਰ ਔਰਤ, ਚਾਹੇ ਉਹ ਪ੍ਹੜੀਲਿਖੀ ਹੋਵੇ ਜਾਂ ਅਨਪੜ੍ਹ ਉਸਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਚਾਹੀਦਾ ਹੈ। ਨਿਰਮਲਾ ਦਾ ਘਰਵਾਲਾ 15 ਸਾਲ ਪਹਿਲਾਂ ਇਸਨੂੰ ਛੱਡ ਕੇ ਹਰਿਆਣੇ ਮੁੜ ਗਿਆ ਸੀ। ਇਹ ਵੀ ਮੇਰੇ ਵਾਂਗ ਇਕੱਲੀ ਹੀ ਆਪਣਾ ਘਰ ਬਾਰ ਚਲਾਉਂਦੀ ਹੈ। ਮੈਨੂੰ ਲੱਗਦਾ ਹੈ ਕਿ ਔਰਤਾਂ ਨੂੰ ਆਪਣੀ ਰੋਜੀ-ਰੋਟੀ ਆਪ ਕਮਾਉਣੀ ਚਾਹੀਦੀ ਹੈ। ਅਸੀਂ ਆਪਣਾਂ ਕਮਾਉਂਦੀਆਂ ਹਾਂ, ਆਪਣਾ ਖਾਂਦੀਆਂ ਹਾਂ, ਕਿਸੇ ਦੀਆਂ ਮੁਥਾਜ ਨਹੀਂ ਹਾਂ।

ਮੈਂ (ਬੀਰੋ) ਸਾਰਾ ਦਿਨ ਖੁਸ਼ੀ ਨਾਲ ਸਖਤ ਮਿਹਨਤ ਕਰਦੀ ਹਾਂ, ਪਰ ਜਦ ਘਰ ਜਾਂਦੀ ਹਾਂ ਰੋਜ ਵਾਂਗ ਉਹੀ ਸ਼ਰਾਬੀ ਘਰਵਾਲੇ ਦੇ ਲੜਾਈ ਝਗੜੇ ਅਤੇ ਮਾਰ ਕੁਟਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਦਿਨ ਮੁੱਕਦੇ ਹੀ ਸਭ ਮਿਹਨਤ ਰੁੜ ਜਾਂਦੀ ਹੈ ਅਤੇ ਮੈਨੂੰ ਕੋਈ ਇੱਜਤ ਨਹੀਂ ਮਿਲਦੀ। ਇਹ ਬਹੁਤ ਖਾਸ ਅਤੇ ਖੁਸ਼ ਕਿਸਮਤੀ ਵਾਲ਼ੀ ਗੱਲ ਹੁੰਦੀ ਹੈ ਜਦੋਂ ਕਿਸੇ ਔਰਤ ਨੂੰ ਇੱਕ ਭਰੋਸੇਮੰਦ ਅਤੇ ਵਿਵਹਾਰਕ ਘਰਵਾਲਾ ਮਿਲ ਜਾਂਦਾ ਹੈ।

37378034_1699443546829872_3430889312781074432_o
37343250_1699442016830025_4851941923415392256_o
37278560_1699442283496665_7746586968514887680_o
37290195_1699442670163293_4823398193536434176_o

Stay in Touch

Stay in Touch

Find us on