https://www.kirrt.org/pa/story-pa/hussain-ali-hookah-maker-malerkotla ਹੁਸੈਨ ਅਲੀ | ਹੁੱਕਾ ਬਣਾਉਣ ਵਾਲ਼ਾ | ਮਲੇਰਕੋਟਲਾ 2019-01-22 09:52:38 ਹੁਣ ਹੁੱਕਿਆਂ ਦਾ ਕੰਮ ਘਟ ਗਿਆ, 47 ਤੋਂ ਪਹਿਲਾਂ ਬਹੁਤ ਸੀ| ਅੱਠ ਦੁਕਾਨਾਂ ਸੀ ਪਹਿਲਾਂ, ਹੁਣ ਇੱਕ ਵੀ ਹੈਨੀਂ। 47 ਤੋਂ ਬਾਅਦ 4 ਸਾਲ਼ ਦੁਕਾਨਦਾਰ ਕੋਲ ਬੈਠ ਗਏ, ਉਹਦੇ ਤੋਂ ਇਹ ਕੰਮ ਸਿੱਖਿਆ। ਦਾਦਾ ਮੇਰਾ ਹੋਰ ਕੰਮ ਕਰਦਾ ਸੀ। ਅਸੀਂ ਆਪਣੇ ਬਾਪ ਨਾਲ਼ ਲੱਗੇ ਰਹੇ। ਹੌਲੀ ਹੌਲੀ ਸਿੱਖ ਗਏ। ਪਹਿਲਾਂ ਬਜਾਰ 'ਚ ਦੁਕਾਨ ਸੀ, ਹੁਣ ਐਥੇ ਆ ਗਏ। ਬਾਕੀਆਂ ਨੇਂ ਕੰਮ ਬਦਲ ਲਏ। ਪਰ ਮੈਂ ਨ੍ਹੀਂ ਬਦਲਿਆ । Gurdeep Singh Blog post ਸਟੋਰੀ ਸਟੋਰੀ

ਕਿਰਤ ਵਾਰਤਾ

ਹੁਸੈਨ ਅਲੀ

ਹੁੱਕਾ ਬਣਾਉਣ ਵਾਲ਼ਾ

ਮਲੇਰਕੋਟਲਾ

ਹੁਸੈਨ ਅਲੀ
ਹੁੱਕਾ ਬਣਾਉਣ ਵਾਲ਼ਾ
ਮਲੇਰਕੋਟਲਾ

ਵਾਰਤਾ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
2018-12-18_Hussain-Ali_Hookah-Maker_Malerkotla10

ਹੁਣ ਹੁੱਕਿਆਂ ਦਾ ਕੰਮ ਘਟ ਗਿਆ, 47 ਤੋਂ ਪਹਿਲਾਂ ਬਹੁਤ ਸੀ| ਅੱਠ ਦੁਕਾਨਾਂ ਸੀ ਪਹਿਲਾਂ, ਹੁਣ ਇੱਕ ਵੀ ਹੈਨੀਂ। 47 ਤੋਂ ਬਾਅਦ 4 ਸਾਲ਼ ਦੁਕਾਨਦਾਰ ਕੋਲ ਬੈਠ ਗਏ, ਉਹਦੇ ਤੋਂ ਇਹ ਕੰਮ ਸਿੱਖਿਆ। ਦਾਦਾ ਮੇਰਾ ਹੋਰ ਕੰਮ ਕਰਦਾ ਸੀ। ਅਸੀਂ ਆਪਣੇ ਬਾਪ ਨਾਲ਼ ਲੱਗੇ ਰਹੇ। ਹੌਲੀ ਹੌਲੀ ਸਿੱਖ ਗਏ। ਪਹਿਲਾਂ ਬਜਾਰ ‘ਚ ਦੁਕਾਨ ਸੀ, ਹੁਣ ਐਥੇ ਆ ਗਏ। ਬਾਕੀਆਂ ਨੇਂ ਕੰਮ ਬਦਲ ਲਏ। ਪਰ ਮੈਂ ਨ੍ਹੀਂ ਬਦਲਿਆ ।

ਦਿਹਾੜੀ ਚ ਇੱਕ ਦੋ ਹੁੱਕੇ ਹੀ ਬਣਦੇ ਆ| ਅੰਦਰ ਬਾਂਸ ਹੁੰਦਾ ਹੈ ਸਾਰਾ, ਬਾਂਸ ਹਿਮਾਚਲ ਚੋਂ ਆਉਂਦੈ। ਉੱਪਰ ਐਲੂਮੀਨੀਅਮ ਦੀ ਤਾਰ ਲੱਗਦੀ ਹੈ। ਤਿੰਨ ਤੈਹਾਂ ਲਗਦੀਆਂ ਇਸਦੀਆਂ, ਪਹਿਲਾਂ ਹਲਕੀ ਜਿਹੀ ਲਗਦੀ ਹੈ, ਫੇਰ ਰੰਗਦਾਰ ਤਹਿ ਅਤੇ ਉਸ ਉੱਪਰ ਆਖਰੀ ਤਹਿ। ਇਹ ਨਾਲ਼ੀ ਬਣਾਉਣ ਦਾ ਅੱਡ ਤਰੀਕਾ ਹੈ, ਬਾਂਸ ਸਿੱਧਾ ਆਉਂਦਾ, ਇਹਦੇ ‘ਚ ਰੇਤ ਭਰਿਆ ਜਾਂਦਾ। ਪਹਿਲਾਂ ਕੱਟ ਲਾਉਂਦੇ ਹਾਂ, ਸੁਰਾਖ ਕਰਦੇ ਆਂ, ਗੱਠਾਂ ਭਰ ਕੇ ਉਹਦੇ ‘ਚ ਰੇਤਾ ਭਰ ਕੇ ਅੱਗ ਤੋਂ ਮੋੜਦੇ ਆਂ। ਹਲਕਾ ਹਲਕਾ ਸੇਕ ਦੇ ਕੇ ਹੱਥ ਨਾਲ ਮੋੜੀਦੀ ਆ ਫੇਰ ਅੱਧਾ ਮਿੰਟ ਪਾਣੀਂ ‘ਚ ਭਿਓਂ ਕੇ ਰਖਦੇ ਹਾਂ।ਇਕ ਹੁੱਕਾ 300 ਤੋਂ 450 ਰੁਪਈਏ ਦਾ ਵਿਕ ਜਾਂਦਾ ਹੈ| ਜਿੰਨੀ ਜਿਆਦਾ ਤਾਰ ਲੱਗੀ ਹੁੰਦੀ ਹੈ ਉਨਾਂ ਹੀ ਜਿਆਦਾ ਰੇਟ ਹੁੰਦੈ| ਹੁਸ਼ਿਆਰਪੁਰ, ਨਕੋਦਰ, ਨੂਰ ਮਹਿਲ, ਹਿਮਾਚਲ ਤੱਕ ਚਲਦਾ ਸੀ। ਹੁਣ ਲਾਗਤ ਈ ਹੈਨੀਂ, ਹੁਣ ਲੋਕ ਜ਼ਰਦਾ ਖਾਣ ਲੱਗ ਪਏ। ਨਸ਼ੇ ਖਾਣ ਲੱਗ ਪਏ। ਹੁੱਕਾ ਪੀਣਾਂ ਛੱਡ ਗਏ। ਇਹ ਤਾਂ ਪਾਣੀ ‘ਚ ਛਣ ਕੇ ਆਉਂਦੈ, ਠੰਡਾ ਹੋ ਕੇ, ਇਹਦਾ ਏਨਾ ਨੁਕਸਾਨ ਨਹੀਂ ਹੈ। ਤੀਵੀਂਆਂ ਬਹੁਤ ਪੀਂਦੀਆਂ ਸੀ। ਗੈਸ ਨਹੀਂ ਬਣਦਾ।

ਹੁਣ ਜਿਆਦਾ ਵਿਕਦਾ ਨ੍ਹੀਂ, 15- 20 ਸਾਲ ਤੋਂ ਕੰਮ ਬਹੁਤ ਘਟ ਗਿਆ। ਤੰਬਾਕੂ ਵੀ ਵੇਚਦੇ ਆਂ ਨਾਲ਼, 60 ਰੁਪਏ ਦਾ ਡੇਢ ਕਿੱਲੋ। ਮੈਂ ਵੀ ਬਹੁਤ ਪੀਤਾ, ਪਰ ਹੁਣ ਘਟ ਗਿਆ। ਅੱਜ ਕੱਲ ਘਰ ‘ਚ ਗੈਸ ਸਿਲੰਡਰ ਆ ਗਏ, ਕੋਲਾ ਘਟ ਗਿਆ। ਅਸੀਂ ਵੀ ਹੁੱਕਾ ਪੀਣਾਂ ਬੰਦ ਕਰਤਾ ਫੇਰ। ਪਹਿਲਾਂ ਪਾਥੀਆਂ ਲੱਕੜਾਂ ਫੂਕਦੇ ਸੀ। ਚਿਲਮ ਚ ਪੈ ਜਾਂਦਾ ਸੀ। ਪਹਿਲਾਂ ਪੰਜਾਬ ਹਰਿਆਣੇ ‘ਚ ਬਹੁਤ ਚਲਦਾ ਸੀ। ਹਰਿਆਣੇ ਹਜੇ ਵੀ ਬਹੁਤ ਲੋਕ ਪੀਂਦੇ ਆ। ਜੇ ਆਡਰ ਆਵੇ ਤਾਂ ਉਥੇ ਵੀ ਬਣਾ ਕੇ ਭੇਜ ਦੇਈਦੇ । ਪਹਿਲਾਂ 8-10 ਕਾਰੀਗਰ ਨਾਲ਼ ਕੰਮ ਕਰਦੇ ਸੀ। ਹੁਣ ਸਭ ਚਲੇ ਗਏ।

ਮੇਰੀ ਉਮਰ 92 ਸਾਲ ਦੀ ਹੋ ਗਈ ਐ, ਨਸ਼ਾ ਕੋਈ ਨ੍ਹੀਂ ਖਾਧਾ ਜਿੰਦਗੀ ‘ਚ, ਕਦੇ ਜਿੰਦਗੀ ‘ਚ ਬਿਮਾਰ ਨ੍ਹੀਂ ਹੋਏ, ਅੱਲਾ ਦੀ ਮਿਹਰਬਾਨੀਂ ਐ। ਕੋਈ ਐਬ ਨੀਂ ਕੀਤਾ, ਦਾਲ ਰੋਟੀ ਖਾਧੀ ਐ। ਮੇਰੇ 6 ਕੁੜੀਆਂ ਅਤੇ 4 ਮੁੰਡੇ ਨੇ, ਸਾਰੇ ਵਿਆਹੇ ਗਏ, ਬੱਚਿਆਂ ਵਾਲੇ ਹੋ ਗਏ। ਸ਼ੁਰੂ ਤੋਂ ਇਹੀ ਕੰਮ ਕੀਤਾ। ਪਿਤਾ ਜੀ ਵੀ ਇਹੀ ਕੰਮ ਕਰਦੇ ਸੀ । 47 ਵੇਲੇ ਪਹਿਰੇ ਵੀ ਦਿੰਦੇ ਰਹੇ ਹਾਂ। ਮਲੇਰਕੋਟਲੇ ‘ਚ ਕੋਈ ਦੰਗਾ ਨਹੀਂ ਹੋਇਆ। ਉਸ ਵੇਲੇ ਮੇਰੀ ਉਮਰ 15 ਸਾਲ਼ ਦੀ ਸੀ। ਲੋਕਾਂ ਦੀ ਹਿਫਾਜਤ ਦਾ ਕੰਮ ਕਰਦੇ ਰਹੇ ਹਾਂ, ਦਵਾਈਆਂ ਬੂਟੀਆਂ ਲੈ ਕੇ ਆਉਂਦੇ ਰਹੇ ਹਾਂ। ਜੋ ਹੋਰ ਥਾਵਾਂ ਤੋਂ ਦੰਗਾ ਪੀੜਤ ਆਉਂਦੇ ਸੀ, ਅਸੀਂ ਉਹਨਾਂ ਦੀ ਦੇਖ ਭਾਲ ਕਰਦੇ, ਉਹਨਾਂ ਨੂੰ ਦਵਾਈਆਂ ਬੂਟੀਆਂ ਦਿੰਦੇ ਸੀ। ਫੇਰ ਉਹ 15-20 ਦਿਨਾਂ ਬਾਅਦ ਪਾਕਿਸਤਾਨ ਚਲੇ ਜਾਂਦੇ ਸੀ।

ਪੜ੍ਹੇ ਹੈਨੀ, ਗੁੱਲੀ ਡੰਡਾ ਖੇਡਦੇ ਰਹੇ। ਪੜ੍ਹਾਈ ਦਾ ਪਹਿਲਾਂ ਹੈ ਨਈਂ ਸੀ। ਮਾਂ ਪਿਉ ਨੂੰ ਹੁੰਦਾ ਸੀ ਕਿ ਕੰਮ ਸਿਖਾਈਏ, ਬੱਚਾ 2-3 ਆਨੇ ਕਮਾਉਣ ਜੋਗਾ ਹੋ ਜਾਵੇ। ਪੜ੍ਹਾਈ ਦਾ ਹੁਣ ਈ ਸ਼ੌਂਕ ਪਿਆ ਹੈ। ਪਹਿਲਾਂ ਤਾਂ ਬੱਸ ਕੰਮ ਕਰਦੇ ਸੀ। ਸਸਤਾ ਜਮਾਨਾਂ ਸੀ। 2-4 ਆਨੇਂ ਬਣਾ ਲਈਦੇ ਸੀ। ਉਨੇਂ ਦਾ ਸੌਦਾ ਮਿਲ ਜਾਂਦਾ ਸੀ। ਉਦੋਂ ਸ਼ਹਿਰ ਚ ਲਗਭਗ ਹਰ ਦੁਕਾਨ ਤੇ ਹੁੱਕਾ ਹੁੰਦਾ ਸੀ। ਇਹਨੂੰ ਤਿਆਰ ਕਰਨ ਨੂੰ ਪੰਦਰਾਂ ਵੀਹ ਮਿੰਟ ਲੱਗ ਜਾਂਦੇ ਆ। ਇਕ ਹੁੱਕਾ ਤਾਜਾ ਕਰਕੇ, ਤੰਬਾਕੂ ਪਾ ਕੇ ਚਾਰ ਪੰਜ ਬੰਦੇ ਪੀ ਲੈਂਦੇ ਸੀ। ਹਰ ਪ੍ਰੋਗਰਾਮ ਤੇ ਇਹਨੂੰ ਵਿਚਾਲੇ ਰੱਖ ਲੈਂਦੇ ਅਤੇ ਗੱਲਾਂ ਬਾਤਾਂ ਕਰੀ ਜਾਂਦੇ। ਇਹ ਇਕ ਸਾਂਝੀ ਪੰਚਾਇਤੀ ਚੀਜ ਹੈ।

Stay in Touch

Stay in Touch

Find us on