ਕਿਰਤ ਵਾਰਤਾ

ਰਾਮ ਚੰਦ

ਮੋਚੀ
ਮੋਗਾ

ਰਾਮ ਚੰਦ
ਮੋਚੀ
ਮੋਗਾ

ਵਾਰਤਾ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
IMG_0879

ਇਹ ਇੱਕ 92 ਸਾਲਾ ਮੋਚੀ ਹੈ ਜੋ ਘਰ ਤੋਂ ਕੰਮ ਕਰਦਾ ਹੈ। ਇਸਦਾ ਪਰਿਵਾਰ 70ਵਿਆਂ ਤੋਂ ਰਾਜਸਥਨ ਤੋਂ ਇੱਥੇ ਆਇਆ ਅਤੇ ਇੱਥੇ ਉਹਨਾਂ ਨੇ ਸੜਕ ਕਿਨਾਰੇ ਆਪਣੀ ਦੁਕਾਨ ਬਣਾ ਲਈ ਸੀ। 2017 ਵਿੱਚ ਲਗਭਗ 40 ਸਾਲਾਂ ਬਾਅਦ ਸਰਕਾਰ ਨੇ ਗ਼ੈਰ=ਕਾਨੂੰਨੀ ਕਬਜ਼ੇ ਕਾਰਨ ਥਾਂ ਖਾਲੀ ਕਰਵਾ ਲਈ ਅਤੇ ਇਹ ਘਰੇ ਹੀ ਰਹਿਣ ਲੱਗਿਆ ਜਿੱਥੇ ਇਹ ਕਦੇ ਕਦਾਈਂ ਕੰਮ ਕਰ ਲੈਂਦਾ ਹੈ। ਇਹਦਾ ਮੁੰਡਾ ਵੀ ਇਹੀ ਕੰਮ ਕਰਦਾ ਹੈ ਪਰ ਕਿਸੇ ਹੋਰ ਲਈ ਕਿਉਂਕਿ ਹੁਣ ਇਹਨਾਂ ਕੋਲ ਆਪਣੀ ਦੁਕਾਨ ਨਹੀਂ ਹੈ।

ਇਸਦਾ ਇੱਕ ਦੋਸਤ ਜੋ ਹਾਲੇ ਵੀ ਆਪਣੀ ਖ਼ੁਦ ਦੀ ਦੁਕਾਨ ਚਲਾ ਰਹਾ ਹੈ, ਜਦ ਉਸਨੂੰ ਉਸਦੇ ਕੰਮ ਦੇ ਹਾਲਾਤ ਬਾਰੇ ਪੁੱਛਿਆ ਤਾਂ ਉਸਨੇ ਕਿਹਾ,

“ਸਮੇਂ ਬਦਲ ਗਏ ਪਰ ਦਿਮਾਗ਼ ਨਹੀਂ ਬਦਲੇ। ਮਿਹਨਤ ਦੀ ਕੋਈ ਕਦਰ ਨਹੀਂ ਹੈਗੀ, ਲੋਕਾਂ ਨੂੰ ਇਹ ਕੰਮ ਸੌਖਾ ਲੱਗਦੈ। ਸਮੇਂ ਉੱਤੇ ਕੰਮ ਨਾ ਹੋਣ ਕਰਕੇ ਮੈਂ ਗਾਹਕਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਗਾਲ੍ਹਾਂ ਸੁਣੀਆਂ ਹੋਈਆਂ ਹਨ, ਉਹ ਸਮਝਦੇ ਨਹੀਂ ਕਿ ਇਹਨੂੰ ਸਮਾਂ ਲੱਗਦੈ, ਕੋਈ ਜਾਦੂ ਤਾਂ ਹੈ ਨਹੀਂ।

ਇੱਕ ਵਾਰ ਇੱਕ ਗਾਹਕ ਨਾਲ ਝਗੜਾ ਹੋ ਗਿਆ ਸੀ, ਉਹਨੂੰ ਕਿਸੇ ਵਿਆਹ ‘ਤੇ ਜਾਣਾ ਸੀ ਤੇ ਉਹਨੂੰ ਜੋੜੇ ਉਸੇ ਵਕਤ ਚਾਹੀਦੇ ਸੀ। ਜਦੋਂ ਮੈਂ ਉਸਨੂੰ ਕਿਹਾ ਕਿ ਇਹ ਨਹੀਂ ਹੋਣਾ ਤਾਂ ਕੰਮ ਖ਼ਰਾਬ ਹੋ ਗਿਆ ਤੇ ਸਾਨੂੰ ਥਾਣੇ ਜਾਣਾ ਪਿਆ। ਉਸਦੀ ਭੈਣ ਆਏ ਤਾਂ ਉਹਨੇ ਸਾਰੀ ਗੱਲ ਸੁਲਝਾਈ। ਉਹਨੇ ਮੈਨੂੰ ਆਦਰ ਨਾਲ ਕਿਹਾ ਕਿ ਮੈਂ ਜੁੱਤੀ ਬਣਾਉਣ ਦੀ ਕੋਸ਼ਿਸ਼ ਕਰਾਂ। ਉਸ ਰਾਤ ਮੈਂ 1 ਵਜੇ ਤੱਕ ਕੰਮ ਕੀਤਾ ਅਤੇ ਜੁੱਤੀ ਬਣਾਈ। ਬਹੁਤ ਠੰਡ ਸੀ ਉਸ ਦਿਨ ਤੇ ਉਹ ਆਪਣੀ ਕਾਰ ਵਿੱਚ ਬੈਠਾ ਰਿਹਾ ਜਦੋਂ ਅਸੀਂ ਸਾਰਾ ਸਮਾਂ ਉਸਦੀ ਜੁੱਤੀ ਬਣਾ ਰਹੇ ਸੀ।”

“ਪਰ ਜਿਹੜੇ ਲੋਕਾਂ ਨੂੰ ਮਿਹਨਤ ਅਤੇ ਇਕਾਗਰਤਾ ਦਾ ਪਤਾ ਹੈ, ਉਹ ਆਦਰ ਕਰਦੇ ਨੇ ਅਤੇ ਬਣਦੀ ਕੀਮਤ ਦਿੰਦੇ ਨੇ। ਇਹਦੇ ਨਾਲ ਹੀ ਮਨ ਖ਼ੁਸ਼ ਰਹਿੰਦਾ ਐ।”

Stay in Touch

Stay in Touch

Find us on