ਕਿਰਤ ਵਾਰਤਾ

ਸਿਮਲਾ ਨਾਥ

ਸਪੇਰਾ
ਗੁਰੂ ਹਰਸਹਾਇ

ਸਿਮਲਾ ਨਾਥ
ਸਪੇਰਾ
ਗੁਰੂ ਹਰਸਹਾਇ

ਵਾਰਤਾ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
37893707_1712618155512411_7082657570845884416_o

ਪਹਿਲਿਆਂ ਵੇਲਿਆਂ ਵਿੱਚ ਅਸੀਂ ਕਿਸੇ ਪਿੰਡ ਤੁਰਕੇ ਜਾਣਾ ਤੇ ਕਿਸੇ ਘਰ ਸਾਹਮਣੇ ਬਹਿਕੇ ਬੀਨ ਵਜਾਉਣੀ ਸ਼ੁਰੂ ਕਰ ਦੇਣੀ। ਆਲੇ ਦੁਆਲੇ ਤੋਂ ਬੱਚੇ ਤੇ ਬੁੱਢੇ ਆ ਜਾਂਦੇ ਤੇ ਸੱਪ ਦਿਖਾਉਣ ਨੂੰ ਜਾਂ ਨਿਉਲੇ ਤੇ ਸੱਪ ਦੀ ਲੜਾਈ ਵਿਖਾਉਣ ਨੂੰ ਕਹਿੰਦੇ। ਤੇ ਜਦੋਂ ਅਸੀਂ ਤਮਾਸ਼ਾ ਕਰ ਹਟਦੇ ਤਾਂ ਅਸੀਂ ਦਾਨ ਮੰਗਦੇ ਜੋ ਜ਼ਿਆਦਾਤਰ ਲੋਕ ਦੇ ਦਿੰਦੇ। ਸਾਨੂੰ ਰੋਟੀ ਅਤੇ ਲੋੜੀਂਦੇ ਸਮਾਨ ਜੋਗੇ ਦਾਣੇ ਅਤੇ ਆਟਾ ਮਿਲ ਜਾਂਦਾ। ਕਦੇ ਕੋਈ ਸੱਪ ਫੜ੍ਹ ਲੈਣ ਜਾਂ ਕਿਸੇ ਦੇ ਸੱਪ ਦੇ ਡੰਗ ਦਾ ਇਲਾਜ ਕਰ ਦੇਣ ਨਾਲ ਵੀ ਚੰਗੇ ਪੈਸੇ ਬਣ ਜਾਂਦੇ। ਉਹ ਚੰਗੇ ਵੇਲੇ ਸੀ। ਹੁਣ ਸਾਡੇ ਕਰਤਬ ਦੇਖਣ ਲਈ ਕਿਸੇ ਕੋਲ ਸਮਾਂ ਨਹੀਂ ਹੈ। ਸਗੋਂ ਲੋਕ ਸਾਨੂੰ ਕਹਿੰਦੇ ਹਨ ਕਿ ਅਸੀਂ ਕੋਈ ਚੱਜ ਦਾ ਕੰਮ ਕਰੀਏ। ਵੈਸੇ ਚੱਜ ਦਾ ਕੰਮ ਕੀ ਹੁੰਦਾ ਹੈ? ਇੱਕ ਸਪੇਰਾ ਹੋਣਾ ਤੇ ਲੋਕਾਂ ਦਾ ਮਨਪਰਚਾਵਾ ਕਰਨਾ ਕਾਫੀ ਨਹੀਂ ਹੈ?

ਪਹਿਲਾਂ ਅਸੀਂ ਜੜੀਆਂ ਬੂਟੀਆਂ ਤੋਂ ਬਣੀਆਂ ਦਵਾਈਆਂ ਵੇਚਣ ਦਾ ਕੰਮ ਕਰਦੇ ਸੀ। ਹੁਣ ਤਾਂ ਕੋਈ ਜੜੀਆਂ ਬੂਟੀਆਂ ਬਚੀਆਂ ਹੀ ਨਹੀਂ ਹਨ। ਉਹਨਾਂ ਦੇ ਉੱਗਣ ਲਈ ਕੋਈ ਥਾਂ ਹੀ ਹੈ ਨਹੀਂ। ਅੱਜ ਕੱਲ੍ਹ ਜੰਗਲ ਵਗੈਰਾ ਤਾਂ ਬਚੇ ਨਹੀਂ। ਜੋ ਕੁਝ ਸੜਕਾਂ ਦੇ ਆਸ ਪਾਸ ਸੀ ਉਸ ਉੱਤੇ ਕਿਸਾਨ ਸਪਰੇਅ ਛਿੜਕ ਦਿੰਦੇ ਨੇ। ਇਸ ਲਈ ਅਸੀਂ ਹਰ ਸਾਲ ਪਹਾੜਾਂ ਵਿੱਚ ਚਿੰਤਪੂਰਨੀ, ਜਵਾਲਾ ਜੀ ਵਰਗੀਆਂ ਥਾਵਾਂ ਤੇ ਜਾਂਦੇ ਹਾਂ ਜਿੱਥੇ ਸਾਨੂੰ ਜੜੀਆਂ ਬੂਟੀਆਂ ਮਿਲ ਜਾਂਦੀਆਂ ਹਨ ਅਤੇ ਅਸੀਂ ਆਪਣੇ ਪਰਮਾਤਮਾ ਨੂੰ ਮੱਥਾ ਵੀ ਟੇਕ ਆਉਂਦੇ ਹਾਂ।

ਉੱਤੋਂ ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹਨ ਜਿਹਨਾਂ ਦਾ ਇਲਾਜ ਸਾਡੀਆਂ ਦਵਾਈਆਂ ਦੇ ਵੱਸ ਦਾ ਨਹੀਂ ਹੁੰਦਾ। ਅਸੀਂ ਸਾਧਾਰਨ ਪੀੜ, ਫੋੜਿਆਂ ਅਤੇ ਸੱਪ ਦੇ ਡੰਗ ਦਾ ਇਲਾਜ ਕਰ ਸਕਦੇ ਹਾਂ ਪਰ ਆਹ ਦਿਲ ਦਾ ਦੌਰਾ, ਹਰਨੀਆ ਜੋ ਅੱਜ ਕੱਲ੍ਹ ਬਹੁਤ ਆਮ ਹੁੰਦਾ ਜਾ ਰਿਹਾ ਹੈ, ਸਾਡੀ ਪਹੁੰਚ ਤੋਂ ਬਾਹਰ ਹੈ। ਇਸ ਲਈ, ਹੁਣ ਰੋਜ਼ੀ ਰੋਟੀ ਲਈ ਇਹ ਤਰੀਕਾ ਵੀ ਨਹੀਂ ਬਚਿਆ।

ਮੇਰੀ ਪਤਨੀ ਇਸ ਭਾਈਚਾਰੇ ਦੀ ਪ੍ਰਧਾਨ ਹੈ। ਸਾਡੇ ਮੈਂਬਰ ਓਨੀ ਦੇਰ ਤੱਕ ਹਸਪਤਾਲ ਨਹੀਂ ਜਾਂਦੇ ਜਦ ਤੱਕ ਕੋਈ ਹੱਲ ਹੋ ਸਕਦਾ ਹੋਵੇ। ਅਸੀਂ ਕੋਰਟ-ਕਚਹਿਰੀ ਜਾਂ ਥਾਣੇ ਨਹੀਂ ਜਾਂਦੇ ਅਤੇ ਆਪਣੇ ਮਸਲੇ ਇੱਥੇ ਹੀ, ਆਪਸ ਵਿੱਚ ਹੀ ਹੱਲ ਕਰ ਲੈਂਦੇ ਹਾਂ।

ਸਿੱਖਿਆ ਦੀ ਗੱਲ ਕਰੀਏ। ਪਹਿਲਾਂ ਅਸੀਂ ਬੱਚਿਆਂ ਨੂੰ ਇੱਥੇ ਭਾਈਚਾਰੇ ਦੇ ਵਿੱਚ ਹੀ ਸਿਖਲਾਈ ਦਿੰਦੇ ਹਾਂ ਅਤੇ ਉਹਨਾਂ ਨੂੰ ਸੱਪ ਕੀਲਣਾ, ਸੱਪ ਦੇ ਡੰਗ ਦਾ ਇਲਾਜ ਕਰਨਾ ਅਤੇ ਜੜੀਆਂ ਬੂਟੀਆਂ ਤੋਂ ਦਵਾਈਆਂ ਬਣਾਉਣ ਅਤੇ ਵੇਚਣਾ ਸਿਖਾਇਆ ਜਾਂਦਾ ਹੈ। ਅਸੀਂ ਕੁਝ ਬੱਚਿਆਂ ਨੂੰ ਸਕੂਲ ਵੀ ਭੇਜਦੇ ਹਾਂ ਪਰ ਸਾਡਾ ਭਾਈਚਾਰਾ ਆਮ ਮਜ਼ਦੂਰੀ ਜਾਂ ਨੌਕਰੀ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅਸੀਂ ਆਪਣੇ ਹੁਨਰ ਨਾਲ ਪੀੜ੍ਹੀਆਂ ਤੋਂ ਜਿਉਂਦੇ ਆ ਰਹੇ ਹਾਂ ਅਤੇ ਸਾਨੂੰ ਇਸੇ ਦੀ ਸਿਖਲਾਈ ਦਿੱਤੀ ਜਾਂਦੀ ਹੈ। ਹੁਣ ਟਾਈਮ ਹੋਰ ਹੋ ਗਏ ਆ, ਸਾਨੂੰ ਵੀ ਨਾਲ-ਨਾਲ ਚੱਲਣਾ ਪੈਣਾ।

37793945_1712617958845764_5287321924987256832_o
37863168_1712620215512205_4303311287879729152_o
37798245_1712619525512274_7236419899713650688_o
37812538_1712620565512170_8510017392493985792_o

Stay in Touch

Stay in Touch

Find us on