ਕਿਤਾਬ ਤ੍ਰਿੰਞਣ ਫ਼ੇਸਬੁਕ ਪੇਜ ਨੂੰ ਲੰਦਨੋਂ ਅਮਰਜੀਤ ਚੰਦਨ ਤੇ ਲਹੌਰੋਂ ਜ਼ੁਬੈਰ ਅਹਿਮਦ ਰਲ਼ ਕੇ ਚਲਾਉਂਦੇ ਹਨ। ਇਹਦਾ ਵੱਡਾ ਮਕਸਦ ਪੰਜਾਬੀ ਕੌਮ ਦੀ, ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ ਨੂੰ ਪੇਸ਼ ਕਰਨਾ ਹੈ। ਇਸ ਪੇਜ `ਤੇ ਪੰਜਾਬ ਦੀ ਕਲਾ, ਅਦਬ, ਸੂਝ-ਬੂਝ ਤੇ ਪੰਜਾਬ ਦੇ ਤਕਰੀਬਨ ਹਰ ਪੱਖ ਦੀ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਕਿਸਮ ਦੀ ਪੁਖ਼ਤਾ ਤੇ ਸਿੱਕੇਬੰਦ ਜਾਣਕਾਰੀ ਕਿਸੇ ਹੋਰ ਪੇਜ ਜਾਂ ਵੈੱਬਸਾਈਟ ਵਿਚ ਨਹੀਂ ਮਿਲ਼ਦੀ। 1997 ਤੋਂ 2009 ਤੱਕ ਕਿਤਾਬ ਤ੍ਰਿੰਞਣ ਲਹੌਰ ਵਿਚ ਪੰਜਾਬੀ ਕਿਤਾਬਾਂ ਦੀ ਹੱਟੀ ਹੁੰਦੀ ਸੀ। ਇਹ ਹੱਟੀ 2019 ਤੋਂ ਮੁੜ ਚੱਲਣ ਲੱਗੀ ਹੈ।